CBI ਵਿਸ਼ੇਸ਼ ਅਦਾਲਤ ਨੇ ਘਟਿਆ ਚੋਲ ਮਾਮਲੇ ‘ਚ ਸ਼ੈਲਰ ਮਾਲਕ ਅਤੇ FCI ਅਧਿਕਾਰੀਆਂ ਸਮੇਤ 4 ਨੂੰ ਸੁਣਾਈ ਸਜ਼ਾ

ਅਨਾਜ ਘਪਲੇ ਵਿੱਚ ਸਾਬਕਾ ਅਧਿਕਾਰੀਆਂ ਨੇ ਚਾਰ ਲੋਕਾਂ ਨੂੰ ਹੋਈ ਤਿੰਨ ਸਾਲ ਦੀ ਹੋਈ ਸਜ਼ਾ

 

ਚੰਡੀਗੜ੍ਹ 28 ਮਾਰਚ (ਮੇਸ਼ੀ) : ਸੀ. ਬੀ. ਆਈ. ਵਿਸ਼ੇਸ਼ ਅਦਾਲਤ ਨੇ ਅਨਾਜ ਘਪਲੇ ਨਾਲ ਸਬੰਧਿਤ ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਤੇ ਨਾਲ ਹੀ ਹਰੇਕ ਦੋਸ਼ੀ ‘ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਸਜ਼ਾ ਭੁਗਤਣ ਵਾਲਿਆਂ ਵਿੱਚ ਐਫਸੀਆਈ. ਕੰਪਨੀ ਦੇ ਤਿੰਨ ਸਾਬਕਾ ਅਧਿਕਾਰੀਆਂ ਵਿੱਚ ਤਤਕਾਲੀ ਸਹਾਇਕ ਮੈਨੇਜਰ ਸੀਤਾ ਰਾਮ, ਡਿਪਟੀ ਮੈਨੇਜਰ ਅਸ਼ੋਕ ਕੁਮਾਰ ਗੁਪਤਾ, ਜ਼ਿਲ੍ਹਾ ਮੈਨੇਜਰ ਸੁਭਰਾਂਸ਼ੂ ਅਤੇ ਇੱਕ ਨਿੱਜੀ ਰਾਈਸ ਮਿੱਲ ਦਾ ਮਾਲਕ ਦਲੀਪ ਸਿੰਘ ਸ਼ਾਮਲ ਹਨ। ਸਾਰੇ ਦੋਸ਼ੀਆਂ ‘ਤੇ ਦੋਸ਼ ਸੀ ਕਿ ਅਧਿਕਾਰੀਆਂ ਅਤੇ ਕੁਝ ਨਿੱਜੀ ਮਿੱਲ ਮਾਲਕਾਂ ਨਾਲ ਮਿਲੀ-ਭੁਗਤ ਕਰਕੇ ਐੱਫ. ਸੀ. ਆਈ. ਗੁਦਾਮ ਵਿੱਚ ਘਟੀਆ ਚੌਲ ਭੇਜਿਆ ਗਿਆ, ਜਿਸ ਦੀ ਗੁਣਵੱਤਾ ਦੀ ਜਾਂਚ ਨਹੀਂ ਕੀਤੀ ਗਈ। ਇਸ ਸਬੰਧੀ ਸੀ. ਬੀ. ਆਈ. ਚੰਡੀਗੜ੍ਹ ਨੇ 7 ਜਨਵਰੀ, 2006 ਨੂੰ ਐੱਫ. ਆਈ. ਆਰ. ਦਰਜ ਕੀਤੀ ਸੀ। ਸੀ. ਬੀ. ਆਈ. ਨੇ 28 ਨਵੰਬਰ, 2008 ਨੂੰ ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਖ਼ਿਲਾਫ਼ ਮਾਮਲਾ ਚੱਲ ਰਿਹਾ ਸੀ।

Leave a Reply

Your email address will not be published. Required fields are marked *