ਸਿਟੀ ਪੁਲਿਸ ਨੇ ਤਪਾ ਦੇ ਇੱਕ ਵਿਅਕਤੀ ਨੂੰ 40 ਕਿਲੋ ਲਾਹਨ ਸਮੇਤ ਕੀਤਾ ਕਾਬੂ

ਸਿਟੀ ਪੁਲਿਸ ਨੇ 40 ਕਿਲੋ ਲਾਹਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਤਪਾ ਮੰਡੀ 18 ਜੂਨ (ਮੇਸ਼ੀ) ਸਬ ਡਿਵੀਜ਼ਨ ਤਪਾ ਦੇ ਡੀਐਸਪੀ ਦੀ ਯੋਗ ਅਗਵਾਈ ਹੇਠ ਐਸ ਐਚ ਓ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੇ ਮੱਦੇ ਨਜ਼ਰ ਸਿਟੀ ਪੁਲਿਸ ਦੇ ਇੰਚਾਰਜ ਕਰਮਜੀਤ ਸਿੰਘ ਦੀ ਪੁਲਿਸ ਟੀਮ ਨੇ 40 ਲੀਟਰ ਲਾਹਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਸਿਟੀ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਟੀਮ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਤਪਾ ਦੀ ਖੱਟਰ ਪੱਤੀ ਦੇ ਜਗਵੰਤ ਸਿੰਘ ਉਰਫ ਹੈਪੀ ਪਾਸੋਂ 40 ਲੀਟਰ ਲਾਹਣ ਬਰਾਮਦ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ, ਉਹਨਾਂ ਅੱਗੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਲਗਾਤਾਰ ਜਾਰੀ ਹੈ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਨਾਂ ਨੇ ਲੋਕਾਂ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦੀ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਉਹ ਸਾਡੇ ਤੱਕ ਪਹੁੰਚਾਈ ਜਾਵੇ ਤਾਂ ਜੋ ਢੁੱਕਵੀਂ ਜਾਂਚ ਪੜਤਾਲ ਤੋਂ ਬਾਅਦ ਬਣਦੀ ਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਸਿਟੀ ਤਪਾ ਚੌਂਕੀ ਵਿਚ ਪੁਲਿਸ ਟੀਮ ਹਾਜ਼ਰ ਸੀ

Leave a Reply

Your email address will not be published. Required fields are marked *