ਪਟਿਆਲਾ ਤੋਂ ਸਾਬਕਾ ਐਮਪੀ ਧਰਮਵੀਰ ਗਾਂਧੀ ਹੋਣਗੇ ਕਾਂਗਰਸ ਵਿੱਚ ਸ਼ਾਮਿਲ

ਪਟਿਆਲਾ ਤੋਂ ਸਾਬਕਾ ਐਮਪੀ ਧਰਮਵੀਰ ਗਾਂਧੀ ਹੋਣਗੇ ਕਾਂਗਰਸ ਵਿੱਚ ਸ਼ਾਮਿਲ

2014 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਵਜੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਸੀ

ਕਾਂਗਰਸ ਨੇ ਕੱਢਿਆ ਡਬਲ ਇੰਜਨ ਦਾ ਉਮੀਦਵਾਰ ਆਪ ਤੇ ਕਾਂਗਰਸ ਦੋਵਾਂ ਦੀ ਮਿਲੇਗੀ ਵੋਟ, ਡਾਕਟਰ ਗਾਂਧੀ ਦੇ ਦੋਵੇਂ ਹੱਥੀ ਲੱਡੂ ਹੋਣਗੇ

ਜੀਰਕਪੁਰ 31 ਮਾਰਚ (ਮੇਸ਼ੀ) – ਹਲਕਾ ਪਟਿਆਲਾ ਤੋਂ ਆਪ ਦੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਅੱਜ ਸੋਮਵਾਰ ਨੂੰ ਦਿੱਲੀ ਵਿਖੇ ਕਾਂਗਰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਪਟਿਆਲਾ ਤੋਂ ਕਾਂਗਰਸ ਦਾ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਵਜੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਹੁਣ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਹਨ। ਅਗਰ ਕਾਂਗਰਸ ਵਿਚ ਸ਼ਾਮਿਲ ਹੁੰਦੇ ਹਨ ਤਾਂ ਹਲਕੇ ਵਿੱਚ ਕਾਂਗਰਸੀ ਵੋਟ ਬੈਂਕ ਦੀ ਵੱਡੀ ਗਿਣਤੀ ਜੋ ਡਾਕਟਰ ਗਾਂਧੀ ਨੂੰ ਮਿਲੇਗੀ, ਇੱਥੇ ਇਹ ਵੀ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਅੱਗੇ ਗਾਂਧੀ ਵੱਡੀ ਗੇਮ ਦੀ ਪਾਰੀ ਖੇਡਣ ਚੱਲੇ ਹਨ ਕਿਉਂਕਿ ਜਿੱਥੇ ਕਾਂਗਰਸ ਪਾਰਟੀ ਦੀਆਂ ਵੋਟਾਂ ਹਾਸਲ ਹੋਣਗੀਆਂ ਉਥੇ ਹੀ ਆਪ ਪਾਰਟੀ ਦੀ ਹਮਦਰਦੀ ਭਰੀ ਵੋਟ ਵੀ ਉਹਨਾਂ ਨੂੰ ਪਵੇਗੀ, ਤੀਜੀ ਗੱਲ ਇਹ ਹੈ ਕਿ ਅਗਰ ਆਪ ਤੇ ਕਾਂਗਰਸ ਆਪਸ ਵਿੱਚ ਇੰਡੀਆ ਗੱਠਜੋੜ ਤਹਿਤ ਸਮਝੌਤਾ ਹੁੰਦਾ ਹੈ ਤਾਂ ਉਹਨਾਂ ਕੋਲ ਇੱਕ ਵੱਡੀ ਉਮੀਦ ਨਾਲ ਮੁਕਾਬਲਾ ਕਰਨਗੇ , ਦੂਜੇ ਪਾਸੇ ਮਹਾਰਾਣੀ ਪਰਨੀਤ ਕੌਰ ਦਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣਾ ਇੱਕ ਨਵੀਂ ਪਾਰਟੀ ਚ ਆਪਣੇ ਪੈਰ ਜਮਾਉਣਾ ਬਹੁਤ ਵੱਡੀ ਸੰਘਰਸ਼ ਭਰੀ ਗੱਲ ਹੈ, ਹਲਕੇ ਦੇ  ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਗਾਂਧੀ ਦੇ ਦੋਵੇਂ ਹੱਥੀ ਲੱਡੂ ਹਨ, ਆਪ ਅਤੇ ਕਾਂਗਰਸ ਇੰਡੀਆ ਗਠਜੋੜ ਕਰਕੇ ਧਰਮਵੀਰ ਗਾਂਧੀ ਨੂੰ ਕਾਂਗਰਸ ਵਿੱਚ ਸ਼ਾਮਲ ਹੋਕੇ ਮੁੜ ਲੋਕ ਸਭਾ ਚੋਣ ਦੀ ਪਾਰੀ ਖੇਡਣ ਨੁੰ ਮਿਲੇਗੀ, ਨਾਲ ਹੀ ਇੱਕ ਵੱਡੀ ਸਫਲਤਾ ਹੱਥ ਲੱਗ ਸਕਦੀ ਹੈ। ਉਧਰ ਕਾਂਗਰਸ ਵੱਲੋਂ ਲੋਕ ਸਭਾ ਮੈਦਾਨ ਵਿੱਚ ਧਰਮਵੀਰ ਗਾਂਧੀ ਨੂੰ ਉਤਾਰ ਕੇ ਜਿੱਥੇ ਕੈਪਟਨ ਪਰਿਵਾਰ ਵਲੋਂ ਭਾਜਪਾ ਚ ਸ਼ਾਮਿਲ ਹੋਣ ਦੀ ਚੋਟ ਦਾ ਜਵਾਬ ਦਿੱਤਾਂ ਜਾਵੇਗਾ, ਮੁੜ ਡਾਕਟਰ ਧਰਮਵੀਰ ਗਾਂਧੀ ਨੂੰ ਮੈਦਾਨ ਵਿੱਚ ਉਤਾਰ ਕੇ ਮਹਾਰਾਣੀ ਪਰਨੀਤ ਕੌਰ ਨੂੰ ਦੂਜੀ ਵਾਰ ਮੁਕਾਬਲਾ ਕਰਨ ਦਾ ਚੇਤਾਵਨੀ ਵਜੋਂ ਪੇਸ਼ ਕੀਤਾ ਜਾ ਰਿਹੈ

Leave a Reply

Your email address will not be published. Required fields are marked *