ਜੀਰਕਪੁਰ-ਮੰਤਰੀ ਗਗਨ ਮਾਨ ਦੇ ਹੱਥਾਂ ਨੂੰ ਲੱਗੀ ਸ਼ਗਨਾਂ ਦੀ ਮਹਿੰਦੀ ਭਲਕੇ ਹੋਣਗੀਆਂ ਲਾਵਾਂ

ਉਹਨਾਂ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਨਾਮੀ ਸੋਹੀ ਪਰਿਵਾਰ ’ਚ ਹੋਣ ਜਾ ਰਿਹੈ 

ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਦੇ ਅਨੰਦ ਕਾਰਜ ਹੋਣਗੇ

ਜੀਰਕਪੁਰ 15 ਜੂਨ (ਮੇਸ਼ੀ) : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 16 ਜੂਨ ਨੂੰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਉਨ੍ਹਾਂ ਦੀ ਮਹਿੰਦੀ ਦੀ ਰਸਮ ਸ਼ੁੱਕਰਵਾਰ ਨੂੰ ਹੋ ਗਈ ਹੈ। ਉਨ੍ਹਾਂ ਦਾ ਵਿਆਹ ਬਲਟਾਣਾ (ਜ਼ੀਰਕਪੁਰ) ਦੇ ਨਾਮੀ ਸੋਹੀ ਪਰਿਵਾਰ ’ਚ ਤੈਅ ਹੋਇਆ ਹੈ। ਉਨ੍ਹਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸ਼ਾਹਬਾਜ਼ ਸੋਹੀ ਆਪਣੀ ਮਾਤਾ ਸ਼ੀਲਮ ਸੋਹੀ ਨਾਲ ਚੰਡੀਗੜ੍ਹ ਦੇ ਸੈਕਟਰ-3 ’ਚ ਰਹਿੰਦੇ ਹਨ, ਜਿਨ੍ਹਾਂ ਦੇ ਪਰਿਵਾਰ ਦਾ ਕਾਂਗਰਸੀ ਪਿਛੋਕੜ ਰਿਹਾ ਹੈ। 16 ਜੂਨ ਨੂੰ ਗੁਰਦੁਆਰਾ ਨਾਭਾ ਸਾਹਿਬ ਵਿਖੇ ਉਨ੍ਹਾਂ ਦੇ ਅਨੰਦ ਕਾਰਜ ਹੋਣਗੇ। ਇਸ ਮਗਰੋਂ ਇਕ ਨਿੱਜੀ ਪੈਲੇਸ ’ਚ ਮਹਿਮਾਨਾਂ ਲਈ ਦਾਅਵਤ ਰੱਖੀ ਗਈ ਹੈ। ਉਨ੍ਹਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਲਈ ਵਿਆਹ ਦੀਆਂ ਤਿਆਰੀਆਂ ਬੜੇ ਵੱਡੇ ਪੱਧਰ ’ਤੇ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *