ਤਪਾ ਪੁਲਿਸ ਨੇ ਨਾਕਾਬੰਦੀ ਦੌਰਾਨ ਕਈ ਵਾਹਨਾਂ ਦੇ ਕੱਟੇ ਗਏ ਚਲਾਨ, ਨਸ਼ਾ ਵਿਰੋਧੀ ਮੁਹਿੰਮ ਤੇ ਵਹੀਕਲ ਜਾਂਚ ਜਾਰੀ

ਪੁਲਿਸ ਦੀ ਸਮਾਜ ਵਿਰੋਧੀ ਆਸਰਾ ਤੇ ਤਿੱਖੀ ਨਜ਼ਰ, ਨਸ਼ਾ ਤਸਕਰਾਂ ਖਿਲਾਫ ਕੀਤੀ ਜਾਵੇਗੀ ਕਾਰਵਾਈ

ਪਾ ਮੰਡੀ 21 ਜੂਨ (ਮੇਸ਼ੀ) ਅੱਜ ਤਪਾ ਦੀ ਬਰਨਾਲਾ ਬਠਿੰਡਾ ਮਾਰਗ ਨੇੜੇ ਬਾਜੀਗਰ ਬਾਸਤੀ ਕੋਲ ਪੁਲਿਸ ਵੱਲੋਂ ਨਾਕਾ ਲਾ ਕੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵਹੀਕਲ ਸਰਚ ਅਭਿਆਨ ਤਹਿਤ ਅਡੀਸ਼ਨਲ ਐਸਐਚ ਓ ਮੱਘਰ ਸਿੰਘ ਨੇ ਪੁਲਿਸ ਟੀਮ ਸਮੇਤ ਨਾਕਾਬੰਦੀ ਕਰਕੇ ਵਧੇਰੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ।  ਜਿਸ ਦੌਰਾਨ ਵਾਹਨਾਂ ਦੇ ਜਿੱਥੇ ਦਸਤਾਵੇਜ ਚੈੱਕ ਕੀਤੇ ਗਏ ਉਥੇ ਹੀ ਉਹਨਾਂ ਦੇ ਸਵਾਰ ਵਿਅਕਤੀਆਂ ਦੀ ਪੁੱਛਗਿੱਛ ਕਰਨ ਸਮੇਤ ਚਲਾਨ ਵੀ ਕੱਟੇ ਗਏ।। ਇਸ ਮੌਕੇ ਅਧਿਕਾਰੀ ਮੱਘਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਸਮਾਜ ਵਿਰੋਧੀ ਆਸਰਾ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ। ਉਨਾਂ ਅੱਗੇ ਕਿਹਾ ਪੁਲਸ ਵੱਲੋਂ ਵੱਧਦੇ ਸੜਕਾਂ ਹਾਦਸਿਆਂ ਨੂੰ ਵੇਖਦੇ ਆ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਅੱਗੇ ਵੀ  ਲਗਾਤਾਰ ਵਾਹਨਾਂ ਦੀ ਚੈਕਿੰਗ ਜਾਰੀ  ਰਹੇਗੀ ਜਿਸ ਦੌਰਾਨ ਬਾਜ਼ੀਗਰ ਬਸਤੀ ਨਜਦੀਕ ਲੱਗੇ ਪੁਲਿਸ ਨਾਕੇ ਤੇ ਜਿੱਥੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਵਹੀਕਲਾਂ ਤੇ ਸਵਾਰ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਉਹਨਾਂ ਦਾ ਵੇਰਵਾ ਹਾਸਿਲ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਹ ਮਹਿਮ ਲਗਾਤਾਰ ਜਾਰੀ ਰਹੇਗੀ ਲੋਕਾਂ ਨੂੰ ਅਪੀਲ ਕੀਤੀ ਕਿ ਅਨਜਾਨ ਵਿਅਕਤੀਆਂ ਸਬੰਧੀ ਸਮੂਹ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਅਜਿਹੇ ਸਮਾਜ ਵਿਰੋਧੀ ਅੰਸਰਾਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ।

Leave a Reply

Your email address will not be published. Required fields are marked *