ਭਾਜਪਾ ‘ਚ ਲੋਕਾਂ ਦਾ ਆਇਆ ਭੁਚਾਲ, ਵਿਰੋਧੀ ਪਾਰਟੀਆਂ ਨੂੰ ਲੱਗੇ ਝਟਕੇ, ਪੰਜਾਬ ਮਹਿਲਾ ਮੀਤ ਪ੍ਰਧਾਨ ਭਾਜਪਾ ਚ ਸ਼ਾਮਿਲ

‘ਆਪ’ ਦੀ ਮਹਿਲਾ ਮੋਰਚਾ ਸੂਬਾ ਮੀਤ ਪ੍ਰਧਾਨ ਸੋਨਾਲੀ ਪੰਡਿਤ ਭਾਜਪਾ ਵਿੱਚ ਸ਼ਾਮਿਲ

ਸੋਨਾਲੀ ਪੰਡਿਤ ਨੇ ਆਪਣੀ ਆਪ ਪਾਰਟੀ ਦੇ ਆਗੂਆਂ ਤੇ ਲਗਾਏ ਗੰਭੀਰ ਦੋਸ਼, ਕਿਹਾ ! ਲੋਕਾਂ ਦੇ ਕੰਮ ਨਹੀਂ ਹੋ ਰਿਹੈ, ਹੈਲਪਲਾਈਨ  ਸਿਰਫ ਇੱਕ ਖਾਨਾ ਪੂਰਤੀ, ਮੈਨੂੰ ਹਮੇਸ਼ਾ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ, ਭਾਜਪਾ ਵਿੱਚ ਹੋਈ ਹਾਂ ਸ਼ਾਮਲ

ਭਾਜਪਾ ਆਗੂ ਸੰਜੀਵ ਖੰਨਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਕੀਤਾ ਨਿੱਘਾ ਸਵਾਗਤ

ਜ਼ੀਰਕਪੁਰ, 31 ਮਾਰਚ: (ਮੇਸ਼ੀ) ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਮਹਿਲਾ ਮੋਰਚਾ ਸੋਨਾਲੀ ਪੰਡਿਤ ਭਾਜਪਾ ਦੇ ਸੂਬਾ ਸਕੱਤਰ ਅਤੇ ਵਿਧਾਨ ਸਭਾ ਹਲਕਾ ਡੇਰਾਬਸੀ ਦੇ ਹਲਕਾ ਇੰਚਾਰਜ ਸੰਜੀਵ ਖੰਨਾ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ ਹੋ ਗਈ। ਸੰਜੀਵ ਖੰਨਾ ਨੇ ਸੋਨਾਲੀ ਪੰਡਿਤ ਦਾ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਭਾਜਪਾ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਭਾਰਤ ਦੇ ਲੋਕ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲੇ ਪਏ ਹਏ ਹਨ ਅਤੇ ਲੋਕਸਭਾ ਚੋਣਾਂ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਆਪ ਪਾਰਟੀ ਦੇ ਆਗੂਆਂ ਤੇ ਗੰਭੀਰ ਦੋਸ਼ ਲਗਾਏ, ਕਿਹਾ, ਕਿਸੇ ਦਾ ਨਹੀਂ ਹੋ ਰਿਹਾ ਕੰਮ, ਆਪ ਦੇ ਦਿੱਤੇ ਹੈਲਪਲਾਈਨ ਨੰਬਰ ਵੀ ਸਿਰਫ ਇੱਕ ਖਾਨਾ ਪੂਰਤੀ ਹਨ, ਅੱਗੇ ਕਿਹਾ ਕਿ ਅਬ ਕੀ ਬਾਰ 400 ਪਾਰ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਭਾਰਤ ਦੇਸ਼ ਵਿੱਚ ਮੁੜ ਤੋਂ ਰਾਮ ਰਾਜ ਸਥਾਪਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸੋਨਾਲੀ ਪੰਡਿਤ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਸੰਗਠਨ ਨੂੰ ਹੋਰ ਮਜਬੂਤੀ ਮਿਲੇਗੀ। ਸੰਜੀਵ ਖੰਨਾ ਨੇ ਕਿਹਾ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੂੰ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਅਸੀਂ ਸਮੁੱਚੇ ਹਲਕਿਆਂ ਨਾਲੋਂ ਵੱਧ ਲੀਡ ਤੇ ਵਿਧਾਨਸਭਾ ਹਲਕਾ ਡੇਰਾਬੱਸੀ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੇ ਰਹਿਨੁਮਾਈ ਹੇਠ ਹੋਈ ਹੈ। ਸੰਜੀਵ ਖੰਨਾ ਵੱਲੋਂ ਸੋਨਾਲੀ ਪੰਡਿਤ ਨੂੰ ਭਾਜਪਾ ਮੰਡਲ-2 ਮਹਿਲਾ ਮੋਰਚਾ ਦੀ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਭਰੋਸਾ ਦੁਆਇਆ ਕਿ ਜਲਦੀ ਹੀ ਉਨ੍ਹਾਂ ਨੂੰ ਹੋਰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸਨਾਲੀ ਪੰਡਿਤ ਨੇ ਕਿਹਾ ਕਿ ਆਮ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਨ੍ਹਾਂ ਨੇ ਆਪ ਨੂੰ ਅਲਵਿਦਾ ਆਖਿਆ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਸਨ। ਇਸ ਲਈ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ। ਸੋਨਾਲੀ ਪੰਡਿਤ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਬਹੁਤ ਪੂਰੀ ਮਿਹਨਤ ਲਗਨ ਅਤੇ ਤਨਦੇਹੀ ਨਿਭਾਉਣਗੇ। ਇਸ ਮੌਕੇ ਭਾਜਪਾ ਮੰਡਲ-2 ਦੇ ਪ੍ਰਧਾਨ ਪ੍ਰਦੀਪ ਸ਼ਰਮਾ, ਭਾਜਪਾ ਆਗੂ ਸੁਧੀਰ ਕਾਂਟੀਵਾਲ, ਦਫਤਰ ਇੰਚਾਰਜ ਰਾਧੇਸ਼ਾਮ, ਐਨਆਰਆਈ ਸੈਲ ਦੀ ਪ੍ਰਧਾਨ ਬਰਜਿੰਦਰ ਕੌਰ, ਸੰਜੀਵ ਕੁਮਾਰ, ਉਮੇਸ਼ ਕੁਮਾਰ, ਰਤਨ ਲਾਲ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।

आप महिला मोर्चा की प्रदेश उपाध्यक्ष सोनाली पंडित बीजेपी में शामिल

बीजेपी नेता संजीव खन्ना ने पार्टी में शामिल होने पर किया जोरदार स्वागत

जीरकपुर, 31 मार्च: (मेशी) आम आदमी पार्टी को उस समय बड़ा झटका लगा जब आम आदमी पार्टी की महिला मोर्चा की प्रदेश उपाध्यक्ष सोनाली पंडित बीजेपी के प्रदेश सचिव एवं डेराबसी विधानसभा क्षेत्र के प्रभारी संजीव खन्ना के नेतृत्व में बीजेपी में शामिल हो गईं। सोनाली पंडित के संजीव खन्ना ने भाजपा में शामिल होने पर उनका स्वागत करते हुए कहा कि आज भाजपा का परिवार लगातार बढ़ रहा है। बड़ी संख्या में लोग अपनी पारंपरिक पार्टियों को छोड़कर बीजेपी में शामिल हो रहे हैं। जिससे साफ है कि भारत की जनता नरेंद्र मोदी को प्रधानमंत्री बनाने की जल्दी में है और लोकसभा चुनाव का बेसब्री से इंतजार कर रही है। उन्होंने अब की बार 400 पार का नारा बुलंद करते हुए कहा कि नरेंद्र मोदी तीसरी बार भारत के प्रधानमंत्री बनेंगे और भारत में फिर से राम राज स्थापित होगा। उन्होंने कहा कि सोनाली पंडित के बीजेपी में शामिल होने से संगठन को और मजबूती मिलेगी। संजीव खन्ना ने कहा कि लोकसभा क्षेत्र पटियाला से भारतीय जनता पार्टी की उम्मीदवार महारानी परनीत कौर को डेराबस्सी विधानसभा क्षेत्र से सभी विधानसभा क्षेत्रों से अधिक वोटों पर जितवाकर लोकसभा में भेजेंगे। उन्होंने कहा कि आज की बैठक की यह सारी कार्रवाई भारतीय जनता पार्टी के जिला अध्यक्ष संजीव वशिष्ठ के नेतृत्व में हुई है। संजीव खन्ना ने सोनाली पंडित को भाजपा मंडल-2 महिला मोर्चा का अध्यक्ष भी नियुक्त किया और उन्होंने आश्वासन दिया कि उन्हें जल्द ही और भी महत्वपूर्ण जिम्मेदारियाँ दी जाएंगी। इस मौके पर बोलते हुए सनाली पंडित ने कहा कि उन्होंने आम पार्टी की नीतियों से तंग आकर आप को अलविदा कहा है। उन्होंने कहा कि वह बीजेपी की नीतियों से काफी प्रभावित हैं। इसी लिए उन्होंने बीजेपी में शामिल होने का मन बनाया है। सोनाली पंडित ने कहा कि पार्टी ने जो जिम्मेदारी दी है, उसे पूरी मेहनत और लगन से निभाऊंगी। इस मौके पर भाजपा मंडल-2 के अध्यक्ष प्रदीप शर्मा, भाजपा नेता सुधीर कांटीवाल, एनआरआई सेल अध्यक्ष बरजिंदर कौर, ऑफिस इंचार्ज राधेश्याम, संजीव कुमार, उमेश कुमार, रतन लाल गोयल समेत बड़ी संख्या में भाजपा कार्यकर्ता मौजूद रहे।

Leave a Reply

Your email address will not be published. Required fields are marked *