ਲੋਕ ਸਭਾ 2024 ਚੋਣਾਂ ‘ਚ ਪੰਜਾਬ ਦੀਆ 13 ਸੀਟਾਂ ਤੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਉਮੀਦਵਾਰ ਲੱਭਣੇ ਔਖੇ, ਮੁਸ਼ਕਲ ਚ ਫਸੀ ਆਪ ਵੀ ਰਣਨੀਤੀ ਹੇਠ ਇੱਕ ਪਾਰਟੀ ਨਾਲ ਜੋੜ-ਤੋੜ ਦੇ ਅੰਦਾਜ਼ੇ

ਪੰਜਾਬ ਵਿੱਚ ਸਮੂਹ ਸਿਆਸੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰ ਬਣਾਉਣ ਲਈ ਪਹਿਲਾ ਤੋਂ ਰਹੇ ਲੋਕ ਸਭਾ ਮੈਂਬਰਾਂ ਤੇ ਵਿਧਾਇਕਾਂ ਨੂੰ ਆਪੋ ਆਪਣੀ ਪਾਰਟੀ ਚ ਸ਼ਾਮਿਲ ਕਰਨ ਦੀ ਲੱਗੀ ਹੋੜ

ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਭਾਜਪਾ ਗੱਠਜੋੜ ਵਿੱਚ ਆਪਣੇ ਵੰਡਵੇਂ ਉਮੀਦਵਾਰ ਸੀਟਾਂ ਤੇ ਖੜੇ ਕਰ ਦਿੰਦਾ ਸੀ, ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 13 ਦੇ 13 ਲੋਕ ਸਭਾ ਉਮੀਦਵਾਰ ਲੱਭਣ ਵਿਚ ਪੈਦਾ ਹੋ ਰਹੀ ਹੈ ? ਵੱਡੀ ਮੁਸ਼ਕਲ 

ਹਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ 13 ਦੇ 13 ਉਮੀਦਵਾਰ ਹਰ ਵਾਰ ਆਪਣੇ ਬਲਬੂਤੇ ਤੇ ਖੜੇ ਕੀਤੇ ਜਾਂਦੇ ਰਹੇ ਹਨ ਪਰ ਇਸ ਵਾਰ ਵਧੇਰੇ ਉਮੀਦਵਾਰ ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ ਇਹ ਮੁਸ਼ਕਿਲ ਕਾਂਗਰਸ ਲਈ ਵੀ ਬਣੀ ਇੱਕ ਵੱਡੀ ਚੁਣੌਤੀ 

ਪੰਜਾਬ ਅਤੇ ਦਿੱਲੀ ਦੀ ਸਰਕਾਰ ਵਜੋਂ ਜਾਣੀ ਜਾਂਦੀ ਆਮ ਆਦਮੀ ਪਾਰਟੀ ਜੋ ਕਿ ਇਹਨਾਂ ਪੰਜਾਬ ਦੇ ਲੋਕਸਭਾ ਵਿੱਚ ਆਪਣੇ ਹੋਰ ਵੱਖਰੇ ਉਮੀਦਵਾਰ ਲੱਭਣ ਵਿੱਚ ਅਸਫਲ ਵਿਖਾਈ ਦਿੱਤੀ ਜਿਸ ਨੇ ਆਪਣੇ ਪੰਜਾਬ ਦੇ ਮੰਤਰੀ ਕੈਬਨਟ ਨੂੰ ਹੀ ਲੋਕ ਸਭਾ ਚੋਣਾਂ ਦਾ ਉਮੀਦਵਾਰ ਬਣਾਇਆ ਹੈ, ਬੇਸ਼ੱਕ ਇਸ ਗੱਲ ਨੂੰ ਲੈ ਕੇ ਲੋਕ ਚਰਚਾ ਬਣੀ ਹੋਈ ਹੈ ਪਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ 13 ਚੋ 8 ਉਮੀਦਵਾਰਾਂ ਨੂੰ ਘੋਸ਼ਿਤ ਕਰਨਾ, ਕਿਤੇ ਨਾ ਕਿਤੇ ਲੋਕਾਂ ਵਿੱਚ ਆਪਣੀ ਹੋਂਦ ਨੂੰ ਬਣਾਉਣ ਲਈ ਇਹ ਡੰਮੀਆਂ ਫਿੱਟ ਕੀਤੀਆਂ ਹੋ ਸਕਦੀਆਂ ਹਨ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਕਾਰ ਸਮਝੌਤਾ ਹੋਣ ਦੀਆਂ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ? ਇੱਥੇ ਇਹ ਵੀ ਦੱਸਣ ਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਸ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਹੋਇਆ ਜਿਸ ਕਰਕੇ ਆਮ ਆਦਮੀ ਪਾਰਟੀ ਨਾਲ ਕਾਂਗਰਸ ਦੀ ਹਮਦਰਦੀ ਅਤੇ INDIA ਇਲਾਇੰਸ ਹੇਠ ਆਪਸੀ ਸਮਝੌਤਾ ਤੇਅ ਹੋ ਸਕਦਾ ਹੈ

ਹਿੰਦੂ ਉਮੀਦਵਾਰਾਂ ਨੂੰ ਉਤਾਰਨਾ ਸਾਰੇ ਦਲਾਂ ਲਈ ਚੁਣੌਤੀਪੂਰਨ

ਚੰਡੀਗੜ੍ਹ/ਜੀਰਕਪੁਰ (ਮੇਸ਼ੀ)– ਦੇਸ਼ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਤੇਜ਼ੀ ਫੜ੍ਹ ਰਹੀਆਂ ਹਨ ਅਤੇ ਸਾਰੇ ਰਾਜਨੀਤਿਕ ਦਲ ਹੁਣ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਣ ਦੀ ਪ੍ਰਕਿਰਿਆ ਵਿਚ ਅੰਤਿਮ ਚਰਨ ਵਿਚ ਹੈ ਕਿਉਂਕਿ ਪੰਜਾਬ ਵਿਚ ਚੋਣਾਂ 1 ਜੂਨ ਨੂੰ ਹੋਣੀਆਂ ਹਨ। ਇਸ ਲਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਬਾਕੀ ਦਲ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਦੀ ਅਚਾਨਕ ਹੋਈ ਗ੍ਰਿਫ਼ਤਾਰੀ ਦੇ ਬਾਅਦ ਆਮ ਆਦਮੀ ਪਾਰਟੀ ਦਾ ਵੀ ਧਿਆਨ ਹੁਣ ਦਿੱਲੀ ’ਤੇ ਕੇਂਦਰਿਤ ਹੈ ਅਤੇ ਬਾਕੀ ਰਹਿੰਦੀਆਂ ਟਿਕਟਾਂ ਦਾ ਐਲਾਨ ਦਾ ਕੰਮ ਪੈਂਡਿੰਗ ਹੋ ਗਿਆ ਹੈ। ਅਕਾਲੀ ਭਾਜਪਾ ਦਾ ਗਠਜੌੜ ਨਾਲ ਹੋਣ ਨਾਲ ਦੋਵੇਂ ਦਲ 13-13 ਸੀਟਾਂ ’ਤੇ ਆਪਣੇ-ਆਪਣੇ ਉਮੀਦਵਾਰ ਲੱਭਣ ਵਿਚ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਛੇਤੀ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੋਵੇਗਾ। ਅਜਿਹੀ ਹਾਲਤ ਵਿਚ ਸਾਰੀਆਂ ਸੀਟਾਂ ’ਤੇ ਚੌਗੁਣਾ ਮੁਕਾਬਲਾ ਬਣੇ ਇਸ ਦੇ ਲਈ ਉਮੀਦਵਾਰ ਲੱਭਣੇ ਹੋਣਗੇ।

ਭਾਜਪਾ ਨੇ ਬਿੱਟੂ ਅਤੇ ਰਿੰਕੂ ਨੂੰ ਪਾਰਟੀ ’ਚ ਸ਼ਾਮਲ ਦੌਰਾਨ ਟਿਕਟਾਂ ਦੇਕੇ ਕੀਤਾ ਵੱਡਾ ਧਮਾਕਾ

ਰਾਜਨੀਤੀ ਵਿਚ ਕਈ ਅਜਿਹੇ ਫੈਸਲੇ ਹੁੰਦੇ ਹਨ ਜਿਸ ਦੇ ਦੂਰਗਾਮੀ ਨਤੀਜੇ ਦੇਖਣ ਨੂੰ ਮਿਲਦੇ ਹਨ ਅਤੇ ਲੋਕਾਂ ਦੇ ਮਨਾਂ ’ਤੇ ਇਸ ਦਾ ਕਾਫੀ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ਇਕ ਰਾਜਨੀਤਿਕ ਚਾਲ ਭਾਜਪਾ ਨੇ ਚੱਲਦੇ ਬਿੱਟੂ ਅਤੇ ਰਿੰਕੂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਕੇ ਪੁਰਾਣੇ ਲੋਕ ਸਭਾ ਹਲਕਿਆਂ ਤੋਂ ਟਿਕਟਾਂ ਵੀ ਦੇ ਦਿੱਤੀ ਹਨ , ਜਿਸ ਨਾਲ ਜਲੰਧਰ ਅਤੇ ਲੁਧਿਆਣਾ ਵਿਚ ਇਕ ਵੱਡਾ ਰਾਜਨੀਤਿਕ ਧਮਾਕਾ ਹੋਇਆ ਹੈ, ਦੂਜੇ ਪਾਸੇ ਮਹਾਰਾਣੀ ਪਰਨੀਤ ਕੌਰ ਨੂੰ ਹਲਕਾ ਪਟਿਆਲਾ ਤੋਂ ਭਾਜਪਾ ਦੀ ਟਿਕਟ ਨਾਲ ਨਵਾਜ ਕੇ ਕਾਂਗਰਸੀ ਚਿਹਰਿਆਂ ਦੇ ਨਵੀਂ ਪੈਦਾ ਕੀਤੀ ਹੈ, ਇਹਨਾਂ ਕਾਂਗਰਸੀ ਨੂੰ ਭਾਜਪਾ ਚ ਤਬਦੀਲ ਦੇਖ ਕੇ ਸਾਰੇ ਵਿਤਰ ਵੀ ਹੈਰਾਨ ਹਨ। ਜਿਸ ਦ ਸਿੱਧਾ ਪ੍ਰਭਾਵ ਬਣਿਆ ਹੈ ਕਿ ਬਹੁਤ ਲੋਕ ਭਾਜਪਾ ਵਿਚ ਸ਼ਾਮਲ ਹੋਣ ਦੇ ਲਈ ਤਿਆਰ ਬੈਠੇ ਹਨ ਪਰ ਇਸ ਦੇ ਬਾਵਜੂਦ ਵੀ ਭਾਜਪਾ ਦੇ ਲਈ ਮਾਲਵਾ ਸਮੇਤ 13 ਸੀਟਾਂ ’ਤੇ ਵੱਡੇ ਅਤੇ ਵਰਕਰਾਂ ਦੇ ਮਨ ਪਸੰਦ ਦੇ ਉਮੀਦਵਾਰਾਂ ਦੀ ਚੋਣ ਇਕ ਅਸਾਨ ਕੰਮ ਨਹੀਂ। ਪਰ ਭਾਜਪਾ ਦੇ ਜੁਝਾਰੂ ਵਰਕਰ ਹਾਈ ਕਮਾਂਡ ਦੇ ਹਰ ਫੈਸਲੇ ਸਿਰ ਮੱਥੇ ਕਬੂਲ ਦੇ ਨਜ਼ਰ ਆ ਰਹੇ ਹਨ

ਇਸ ਵਾਰ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਅਕਾਲੀ ਦਲ ਵੀ ਪਛੜਿਆ ਵਿਖਾਈ ਦੇ ਰਿਹਾ ਹੈ, ਹਰ ਵਾਰ ਜਿਸਦੀ ਸਭ ਤੋਂ ਪਹਿਲਾਂ ਲਿਸਟ ਜਾਰੀ ਹੁੰਦੀ ਸੀ, ਇਸ ਵਾਰ ਸੋਚਾਂ ‘ਚ ਪਿਆ ਨਜਰ ਆ ਰਿਹਾ ਹੈ ?

ਅਕਾਲੀ ਦਲ ਪੰਜਾਬ ਦਾ ਇਕੋ ਇਕ ਸਭ ਤੋਂ ਵੱਡਾ ਖੇਤਰੀ ਦਲ ਹੈ, ਜਿਸ ਦਾ ਹਾਈਕਮਾਨ ਪੰਜਾਬ ਵਿਚ ਹੋਣ ਦੇ ਕਾਰਨ ਹਮੇਸ਼ਾ ਟਿਕਟਾਂ ਦੀ ਵੰਡ ਦੀ ਘੋਸ਼ਣਾ ਵਿਚ ਅੱਵਲ ਰਹਿੰਦਾ ਸੀ ਪਰ ਇਸ ਵਾਰ ਹਾਲਾਤ ਅਜਿਹੇ ਬਣੇ ਕਿ ਭਾਜਪਾ ਦੇ ਨਾਲ ਗਠਜੋੜ ਟੁੱਟ ਗਿਆ ਅਤੇ ਬੀ.ਐੱਸ.ਪੀ. ਤੋਂ ਹੁਣ ਤੱਕ ਅਕਾਲੀ ਦਲ ਦੀ ਦੂਰੀ ਬਣੀ ਹੋਈ ਹੈ। ਅਜਿਹੀ ਹਾਲਤ ਵਿਚ 13 ਸੀਟਾਂ ’ਤੇ ਚੋਣ ਲੜਨਾ ਅਤੇ ਉਮੀਦਵਾਰਾਂ ਨੂੰ ਚੋਣ ਦੰਗਲ ਵਿਚ ਉਤਾਰਨਾ ਅਕਾਲੀ ਦਲ ਦੇ ਲਈ ਵੀ ਕੋਈ ਅਸਾਨ ਕੰਮ ਨਹੀਂ ਹੈ।

ਹਿੰਦੂ ਉਮੀਦਵਾਰਾਂ ਨੂੰ ਉਤਾਰਨਾ ਸਾਰੇ ਦਲਾਂ ਲਈ ਚੁਣੌਤੀਪੂਰਨ

ਰਾਮ ਲਹਿਰ ਚੱਲਣ ਦੇ ਕਾਰਨ ਇਸ ਵਾਰ ਸਾਰੇ ਰਾਜਨੀਤਿਕ ਦਲ ਹਿੰਦੂਆਂ ਨੂੰ ਵੀ ਅਣਦੇਖਾ ਨਹੀਂ ਕਰਨਾ ਚਾਹੁੰਦੇ। ਇਸ ਗੱਲ ਦੀ ਪ੍ਰਬਲ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਕਿ ਹਿੰਦੂ ਬਾਕੀ ਸੂਬਿਆਂ ਦੀ ਤਰ੍ਹਾਂ ਪੰਜਾਬ ਵਿਚ ਵੀ ਧਰੁਵੀਕਰਨ ਕਰੇਗਾ ਅਤੇ ਇਕਜੁੱਟ ਹੋ ਕੇ ਵੋਟ ਦੇਵੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦਾ ਹਿੰਦੂ ਇਕਜੁੱਟ ਹੋਇਆ ਹੈ ਜਾਂ ਨਹੀਂ ਪਰ ਇਸ ਗੱਲ ਦੀ ਸੰਭਾਵਨਾ ਬਣ ਰਹੀ ਹੈ ਕਿ ਸ਼ਹਿਰੀ ਖੇਤਰ ਵਿਚ ਸਾਰੇ ਰਾਜਨੀਤਿਕ ਦਲ ਹਿੰਦੂ ਉਮੀਦਵਾਰਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਤਿੰਨ ਚਾਰ ਸੀਟਾਂ ਹਰ ਪਾਰਟੀ ਨੂੰ ਹਿੰਦੂ ਉਮੀਦਵਾਰਾਂ ਨੂੰ ਦੇਣੀਆਂ ਇਕ ਮਜ਼ਬੂਰੀ ਬਣਦੀ ਜਾ ਰਹੀ ਹੈ ਪਰ ਪੰਜਾਬ ਵਿਚ ਹਿੰਦੂ ਲੀਡਰਾਂ ਦੀ ਕਮੀ ਖਲ ਰਹੀ ਹੈ। ਇਸ ਲਈ ਹੁਣ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੋਵੇਗਾ ਅਤੇ ਨੌਜਵਾਨ ਲੀਡਰਸ਼ਿਪ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।

ਚੰਡੀਗੜ੍ਹ ਅਤੇ ਸੰਗਰੂਰ ਹਲਕਾ ਲੋਕ ਸਭਾ ਸੀਟ ਤੇ ਕੀ ਹਿੰਦੂ ਉਮੀਦਵਾਰ ਪਾ ਸਕਦੈ ? ਫਤਹਿ

ਚੰਡੀਗੜ੍ਹ ਲੋਕ ਸਭਾ ਸੀਟ ਤੇ ਹਮੇਸ਼ਾ ਹੀ ਹਿੰਦੂ ਚੇਹਰੇ ਐਮਪੀ ਵਜੋਂ ਬਿਰਾਜਮਾਨ ਰਹੇ ਹਨ, ਇੱਥੇ ਹੁਣ ਤੱਕ ਦੋ ਪਾਰਟੀਆਂ ਭਾਜਪਾ ਅਤੇ ਕਾਂਗਰਸ ਵਿਚਕਾਰ ਟੱਕਰ ਰਹੀ ਹੈ ਜਿਸ ਵਜੋਂ ਪਹਿਲਾਂ ਕਾਂਗਰਸ ਪਾਰਟੀ ਦੇ ਪਵਨ ਕੁਮਾਰ ਬਾਂਸਲ ਜੋ ਲਗਾਤਾਰ ਕਈ ਵਾਰ ਲੋਕ ਸਭਾ ਮੈਂਬਰ ਬਣੇ ਤੇ ਫਿਰ ਭਾਜਪਾ ਵੱਲੋਂ ਐਡਵੋਕੇਟ ਸਤਪਾਲ ਜੈਨ ਉਮੀਦਵਾਰ ਵਜੋਂ ਵੀ ਰਹੇ ਹਨ ਫਿਰ ਹਿੰਦੀ ਫਿਲਮ ਅਭਿਨੇਤਰੀ ਕਿਰਨ ਖੇਰ ਜੋ ਮੌਜੂਦਾ ਲੋਕ ਸਭਾ ਮੈਂਬਰ ਹਨ, ਵੇਖਣਾ ਇਹ ਕੀ ਹੁਣ ਰਾਜਨੀਤਿਕ ਪਾਰਟੀਆਂ ਕਿਸ ਹਿੰਦੂ ਚਿਹਰੇ ਨੂੰ ਚੰਡੀਗੜ੍ਹ ਦੀ ਲੋਕ ਸਭਾ ਤੋਂ ਉਮੀਦਵਾਰ ਬਣਾਉਣਗੀਆਂ। ਜੇਕਰ ਪੰਜਾਬ ਦੇ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਉਥੋਂ ਵੀ ਹਿੰਦੂ ਚਹਿਰੇ ਵਜੋਂ ਵਿਜੇਇੰਦਰ ਸਿੰਗਲਾ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਮੈਂਬਰ ਰਹੇ ਹਨ। ਇਸ ਮਗਰੋਂ ਬੇਸ਼ੱਕ ਕਦੇ ਹਲਕਾ ਸੰਗਰੂਰ ਦੀ ਲੋਕ ਸਭਾ ਸਿਆਸਤ ਵਿੱਚ ਪੈਰ ਪਸਾਰਦਾ ਨਜਰ ਤਾਂ ਆਏ, ਇਹਨਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵਜੋਂ ਸੁਖਦੇਵ ਸਿੰਘ ਢੀਡਸਾ ਨੇ ਜਿੱਤ ਪ੍ਰਾਪਤ ਕੀਤੀ ਅਤੇ ਰਾਜਸਭਾ ਮੈਂਬਰ ਵੀ ਰਹੇ, ਇਨਾ ਦੋਵੇਂ ਉਮੀਦਵਾਰਾਂ ਦੇ ਹੱਥ ਕਰਾਰੀ ਹਰ ਹੀ ਲੱਗੀ, ਜਦੋਂ 2 ਵਾਰ ਆਪ ਦੇ ਭਗਵੰਤ ਮਾਨ ਲੋਕ ਸਭਾ ਮੈਂਬਰ ਰਹੇ ਸਨ ਉਨਾ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਮਗਰੋਂ ਉਪ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਵਰਗੇ ਸਿੱਖ ਚੇਹਰਿਆਂ ਨੇ ਹੀ ਇਸ ਲੋਕ ਸਭਾ ਸੀਟ ਤੇ ਆਪਣੀ ਜਿੱਤ ਦਰਜ ਕੀਤੀ ਹੈ,

Leave a Reply

Your email address will not be published. Required fields are marked *