ਸਾਬਕਾ ਪ੍ਰਧਾਨ ਰੈਡੀ ਮਿਹਨਤੀ ਵਰਕਰ ਨੂੰ ਪਾਰਟੀ ਚੋ ਕੱਢਕੇ ਕਾਂਗਰਸ ਨੇ ਮਾਰੀ ਅਪਣੇ ਪੈਰਾਂ ਤੇ ਕੁਹਾੜੀ- ਆਪ MC

ਰੈਡੀ ਵਰਗੇ ਵਰਕਰ ਨੂੰ ਪਾਰਟੀ ਤੋਂ ਬਾਹਰ ਕਰਕੇ ਕਾਂਗਰਸ ਨੇ ਮਾਰੀ ਅਪਣੇ ਪੈਰਾਂ ਤੇ ਆਪ ਕੁਹਾੜੀ, ਵਰਕਰਾਂ ਦੀ ਕਦਰ ਨਹੀਂ ਪਾਉਂਦਾ ਢਿੱਲੋ ਪਰਿਵਾਰ,ਅਪਣੇ ਮਤਲਬ ਲਈ ਅਕਾਲੀਆਂ ਨਾਲ ਵੀ ਕਰ ਲੈਂਦੇ ਸਮਝੌਤਾ –  MC ਨਵਜੋਤ ਤੇ ਲੱਕੀ 

ਕੌਂਸਲਰ ਨਵਜੋਤ ਸਿੰਘ ਪਹਿਲਾਂ ਕਾਂਗਰਸੀ ਸੀ, ਹੁਣ ਆਪ ਦਾ ਵਫਾਦਾਰ ਸਾਬਤ ਕਰਨ ਲਈ ਮੇਰੇ ਪਰਿਵਾਰ ਤੇ ਬੇਬੁਨਿਆਦ ਤੇ ਗਲਤ ਇਲਜਾਮ ਲਗਾ ਰਿਹੈ – ਆਗੂ ਦੀਪਇੰਦਰ ਢਿੱਲੋਂ

ਜੀਰਕਪੁਰ 29 ਮਾਰਚ (ਮੇਸ਼ੀ) ਬੀਤੇ ਕੁਝ ਦਿਨ ਪਹਿਲਾਂ ਡੇਰਾਬੱਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਰੈਡੀ ਜਿਨ੍ਹਾਂ ਨੂੰ ਬਿਨ੍ਹਾਂ ਕਾਰਨ ਦੱਸੋ ਨੋਟਿਸ ਦਿੱਤੇ ਮਿਹਨਤੀ ਵਰਕਰ ਨੂੰ ਪਾਰਟੀ ਚੋਂ ਬਾਹਰ ਕਰਵਾਉਣਾ ਹਲਕਾ ਇੰਚਾਰਜ ਦੀਪਇੰਦਰ ਢਿੱਲੋਂ ਦੇ ਪਰਿਵਾਰ ਦੀ ਬੌਖਲਾਹਟ ਦਾ ਨਤੀਜਾ ਹੈ। ਕਾਂਗਰਸੀ ਢਿੱਲੋਂ ਪਰਿਵਾਰ ਸਿਰਫ ਕੁਰਸੀ ਅਤੇ ਪੁੱਤਰ ਮੋਹ ਵਿਚ ਫਸਕੇ ਅਪਣੇ ਚੰਗੇ ਮਾੜੇ ਸਮੇਂ ਚ ਮੋਢੇ ਨਾਲ ਮੋਢਾ ਲੈਕੇ ਖੜੇ ਵਰਕਰਾਂ ਨੂੰ ਹੀ ਦੁਸ਼ਮਣ ਲੱਗ ਪਿਆ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਰਣਜੀਤ ਰੈਡੀ ਦੇ ਹੱਕ ਵਿੱਚ ਉਤਰੇ ਜੀਰਕਪੁਰ ਨਗਰ ਕੌਂਸਲ ਦੇ ਕੌਂਸਲਰ ਨਵਜੋਤ ਸਿੰਘ ਅਤੇ ਲੱਕੀ ਭਬਾਤ ਨੇ ਇਹ ਵਿਚਾਰ ਪੱਤਰਕਾਰਾਂ ਅੱਗੇ ਸਾਂਝੇ ਕੀਤੇ। ਉਨਾਂ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋ ਅਤੇ ਉਦੈਵੀਰ ਸਿੰਘ ਢਿੱਲੋ ਤੇ ਵੱਡੇ ਦੋਸ਼ ਮੜਦਿਆਂ ਕਿਹਾ ਕਿ ਉਹ ਨਗਰ ਕੌਂਸਲ ਅਤੇ ਕਾਂਗਰਸ ਪਾਰਟੀ ਦੀ ਕੁਰਸੀ ਖਾਤਰ ਕਿਸੇ ਵੀ ਨਾਲ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਕੇ ਫਿਰ ਚਾਹੇ ਉਹ ਅਕਾਲੀ ਦਲ ਦੀ ਅੰਦਰ-ਖਾਤੇ ਸ਼ਰਨ ਲੇਣੀ ਪਏ ਯਾ ਫਿਰ ਵਰਕਰਾਂ ਦੀ ਕੁਰਬਾਨੀ ਦੇਣੀ ਪਵੇ ਢਿੱਲੋਂ ਪਰਿਵਾਰ ਅਪਣੇ ਫਾਇਦੇ ਲਈ ਬਿਨਾਂ ਸੋਚੇ ਕਦੇ ਝਿਜਕਿਆ ਨਹੀਂ। ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਆਪ ਆਗੂ ਕੌਂਸਲਰ ਨਵਜੋਤ ਸਿੰਘ ਨੇ ਅੱਗੇ ਦੱਸਿਆ ਕਿ ਇਹ ਡੇਰਾਬਸੀ ਜੋ ਜੱਦੀ ਕਾਂਗਰਸੀ ਹਲਕਾ ਸੀ ਅਤੇ ਕੁੱਕੂ ਸੋਹੀ ਦੀ ਮੌਤ ਤੋਂ ਬਾਦ ਕੈਪਟਨ ਕੰਵਲਜੀਤ ਇੱਥੋਂ ਜਿੱਤ ਕੇ ਅਕਾਲੀ ਦਲ ਦੇ ਮੰਤਰੀ ਬਣੇ ਸਨ। ਉਸ ਸਮੇਂ ਵੀ ਕਾਂਗਰਸੀ ਆਗੂ ਢਿੱਲੋਂ ਨੇ ਅਕਾਲੀ ਦਲ ਨਾਲ ਅੰਦਰ ਖਾਤੇ ਮਿਲੀਭੁਗਤ ਕਰਕੇ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰ ਕਾਂਗਰਸ ਦੀ ਪਿੱਠ ਤੇ ਛੂਰਾ ਮਾਰਿਆ ਸੀ। ਉਸ ਤੋਂ ਬਾਦ ਇਨ੍ਹਾਂ ਐਮ ਪੀ ਅਤੇ ਚਾਰ ਵਾਰ ਵਿਧਾਨ ਸਭਾ, 5 ਵਾਰ ਚੋਣ ਲੜੀ ਅਤੇ ਇਨ੍ਹਾਂ ਤੇ ਵਾਰ-ਵਾਰ ਕਾਂਗਰਸ ਪਾਰਟੀ ਨੇ ਭਰੋਸਾ ਜਤਾਇਆ ਪਰ ਹਲਕੇ ਦੇ ਲੋਕਾਂ ਨੇ ਢਿੱਲੋਂ ਬਾਹਰੀ ਫਰੀਦਕੋਟ ਦੇ ਉਮੀਦਵਾਰ ਦਾ ਵਿਰੋਧ ਹੁੰਦਾ ਰਿਹਾ ਜਿਸ ਦੀ ਬਦੌਲਤ 25 ਸਾਲਾਂ ਤੋਂ ਕਾਂਗਰਸ ਇੱਥੋਂ ਇਕ ਵਾਰ ਵੀ ਨਹੀਂ ਜਿੱਤ ਸਕੀ। ਪਹਿਲਾਂ ਇਹ ਅਕਾਲੀ ਦਲ ਦੀ ਸਰਕਾਰ ਸਮੇਂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਸੀ, ਉਪਰੰਤ ਫਿਰ ਤੋਂ 2017 ਵਿਚ ਕਾਂਗਰਸ ਤੋਂ ਚੋਣ ਲੜੇ। ਪਰ ਹੁਣ ਦੀਪਇੰਦਰ ਢਿੱਲੋਂ ਨੂੰ ਸਿਰਫ ਆਪਣਾ ਪੁੱਤਰ ਅਤੇ ੳਸਦੀ ਨਗਰ ਕੌੰਸਲ ਪ੍ਰਧਾਨ ਦੀ ਕੁਰਸੀ ਦਿਖ ਰਹੀ ਹੈ। ਫਿਰ ਚਾਹੇ ਉਸ ਕੁਰਸੀ ਖਾਤਰ ਸ਼ਹਿਰ ਦਾ ਵਿਨਾਸ਼ ਕਰਨਾ ਪਏ ਯਾ ਹਲਕੇ ਦੇ ਕਾਂਗਰਸੀਆਂ ਦੀ ਭਾਵਨਾਵਾਂ ਨੂੰ ਛਿੱਕੇ ਟੰਗ ਕੇ ਅਕਾਲੀ ਦਲ ਦੀ ਸ਼ਰਨ ਵਿਚ ਜਾਣਾ ਪਏ। ਜਿਨ੍ਹਾਂ ਪਰਿਵਾਰਾਂ ਨੇ ਕਾਂਗਰਸ ਪਾਰਟੀ ਲਈ ਤਸ਼ਦੱਦ ਝੱਲੀ ਅਤੇ ਪਰਚੇ ਵੀ ਕਰਵਾਏ ਅੱਜ ਉਹਨਾਂ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਤੋਂ ਬਾਹਰ ਕਰਵਾ ਢਿੱਲੋਂ ਪਰਿਵਾਰ ਹਲਕੇ ਵਿੱਚੋਂ ਕਾਂਗਰਸ ਨੂੰ ਤਾਂ ਖਤਮ ਕਰ ਹੀ ਦਿੱਤਾ ਹੈ ਬਲਕਿ ਹਲਕੇ ਦਾ ਵਿਨਾਸ਼ ਵੀ ਕਰ ਰਿਹਾ ਹੈ। ਇਸੇ ਦੌਰਾਨ ਐਮ ਸੀ ਸੁਖਬੀਰ ਸਿੰਘ ਲੱਕੀ ਭਬਾਤ ਨੇ ਤਿੱਖੇ ਸਬਦਾਂ ਹੇਠ ਨਿੰਦਾ ਕਰਦੇ ਕਿਹਾ ਕਿ ਨਗਰ ਕੌੰਸਲ ਪ੍ਰਧਾਨ ਉਦੇਵੀਰ ਢਿੱਲੋ ਇੱਕ ਨਖਿੱਧ ਪ੍ਰਧਾਨ ਸਾਬਿਤ ਹੋਇਆ ਹੈ। ਅੱਜ 23 ਚੋਂ ਉਸ ਕੋਲ ਕੇਵਲ 10 ਐਮ ਸੀ ਹਨ ਫਿਰ ਵੀ ਬਿਨਾ ਬਹੁਮਤ ਓਹ ਅਕਾਲੀ ਦਲ ਦੀ ਰਹਿਮ ਸਦਕਾ ਕੁਰਸੀ ਤੇ ਬਰਕਰਾਰ ਹੈ। ਜੇਕਰ ਕਾਰਗੁਜਾਰੀ ਦੀ ਗੱਲ ਕਰਿਏ ਤਾਂ 6 ਲੱਖ ਅਬਾਦੀ ਵਾਲੇ ਜ਼ੀਰਕਪੁਰ ਸ਼ਹਿਰ ਦਾ ਅੱਜ ਬੇੜਾ ਗਰਕ ਹੈ ਅਤੇ ਅੱਜ ਲੋਕ ਬੁਨਿਆਦੀ ਸਹੂਲਤਾਂ ਨੂੰ ਵੀ ਵਾਂਝੇ ਹਨ। ਜਦੋਂ ਇਸ ਸਬੰਧੀ ਕਾਂਗਰਸੀ ਦੀਪਇੰਦਰ ਸਿੰਘ ਢਿੱਲੋ ਨਾਲ ਰਾਬਤਾ ਕਾਇਮ ਕੀਤਾ, ਉਹਨਾਂ ਕਿਹਾ ਕਿ ਪੁੱਤਰ ਮੋਹ ਵਾਲੀ ਕੋਈ ਗੱਲ ਨਹੀਂ ਹੈ, ਜਦੋਂ ਕਿ ਕੁਹਾੜੀ ਨਹੀਂ ਮਾਰੀ ਸਗੋਂ ਉਸਨੇ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ

ਕਿਉਂਕਿ ਹਾਈਕਮਾਨ ਵੱਲੋਂ ਰੈਡੀ ਦੀਆਂ ਪਾਰਟੀ ਖਿਲਾਫ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ ਜੋ ਲਗਾਤਾਰ ਆਪਣੀ ਹੀ ਪਾਰਟੀ ਦੇ ਖਿਲਾਫ ਚੱਲ ਰਿਹਾ ਸੀ ਜਿਸ ਕਰਕੇ ਉਸ ਨੂੰ ਹਾਈ ਕਮਾਨ ਨੇ ਪਾਰਟੀ ਚੋਂ ਛੇ ਸਾਲ ਲਈ ਕੱਢਿਆ ਹੈ, ਜਦੋਂ ਰੇਡੀ ਦੇ ਪ੍ਰਧਾਨ ਹੁੰਦਿਆਂ ਆਪ ਪਾਰਟੀ ਵੱਲੋ ਦਿੱਕਤ ਪੇਸ਼ ਕਰਕੇ ਧੱਕੇ ਨਾਲ ਮਾਮਲਾ ਦਰਜ ਹੋਇਆ ਸੀ, ਉਸੇ ਹੀ ਸਮੇਂ ਰਾਤ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਵੀ ਡੇਰਾਬਸੀ ਪਹੁੰਚੀ ਸੀ, ਨਗਰ ਕੌਂਸਲ ਦੀ ਪ੍ਰਧਾਨਗੀ ਵੇਲੇ ਰੇਡੀ ਨੂੰ ਕਾਂਗਰਸ ਨੇ ਅਸਤੀਫਾ ਦੇਣ ਲਈ ਨਹੀਂ ਕਿਹਾ ਸੀ ਉਸਨੇ ਆਪਣੀ ਮਰਜੀ ਨਾਲ ਅਸਤੀਫਾ ਦਿੱਤਾ ਸੀ, ਨਹੀਂ ਤਾਂ ਉਸ ਦੀ ਪ੍ਰਧਾਨਗੀ ਕਾਇਮ ਰਹਿਣੀ ਸੀ, ਪਿਛਲੇ 6 ਤੋਂ 8 ਮਹੀਨਿਆਂ ਤੋਂ ਸੋਸ਼ਲ ਮੀਡੀਆ ਤੇ ਪਾਰਟੀ ਵਿਰੋਧੀ ਅਤੇ ਹੋਰ ਪਾਰਟੀਆਂ ਦੀਆਂ ਮੀਟਿੰਗਾਂ ਵਿੱਚ ਹਾਜਰੀ ਭਰ ਕੇ ਫੋਟਵਾਂ ਪਾਉਣਾ, ਪਤਾ ਨਹੀਂ ਉਹ ਕੀ ਸਾਬਤ ਕਰਨਾ ਚਾਹੁੰਦਾ ਸੀ ਜਦੋਂ ਕਿ ਕਾਂਗਰਸ ਹਾਈਕਮਾਨ ਵੱਲੋ ਅਨੁਸ਼ਾਸਨ ਭੰਗ ਕਰਨ ਦੀ ਇਜਾਜਤ ਨਹੀਂ ਹੈ ਦੂਜੀ ਗੱਲ ਰਹੀ ਕੌਂਸਲਰ ਨਵਜੋਤ ਸਿੰਘ ਤੇ ਲੱਕੀ ਜੌ ਬਿਲਕੁਲ ਬੇਬੁਨਿਆਦ ਗੱਲਾਂ ਕਰ ਰਹੇ ਹਨ ਜਦੋਂ ਕਿ ਨਵਜੋਤ ਕਾਂਗਰਸ ਦੀ ਟਿਕਟ ਤੇ ਕੌਂਸਲਰ ਬਣਿਆ ਸੀ ਆਪ ਪਾਰਟੀ ਵਿੱਚ ਜਾਣ ਕਰਕੇ ਵਿਰੋਧੀ ਧਿਰ ਦਾ ਰੋਲ ਨਿਭਾ ਰਿਹਾ ਹੈ, ਹੁਣ ਬੇਤੁਕੀਆਂ ਕੁਝ ਅਜਿਹੀਆਂ ਗੱਲਾਂ ਕਰਕੇ ਲੋਕ ਦਿਖਾਵਾ ਕਰ ਰਿਹਾ ਹੈ ਜਦਕਿ ਕਾਂਗਰਸੀ ਕੌਂਸਲਰ ਸਮੇਂ ਵਾਰਡ ਨੰਬਰ 26 ਦੇ ਵਧੇਰੇ ਕੰਮ ਉਦੇਵੀਰ ਢਿੱਲੋ ਨੇ ਹੀ ਕਰਵਾ ਕੇ ਦਿੱਤੇ ਹਨ।

Leave a Reply

Your email address will not be published. Required fields are marked *