ਹਲਕਾ ਡੇਰਾਬੱਸੀ ਦੀ ਕਾਂਗਰਸ ਨੂੰ ਪੁੱਤਰ ਮੋਹ ਦੀ ਕੋਝੀ ਰਾਜਨੀਤੀ ਨੇ ਬਰਬਾਦ ਕੀਤਾ-ਕੌਂਸਲਰ ਹਰਜੀਤ ਮਿੰਟਾ

ਕਾਂਗਰਸ ਦੇ 23 ਵਿੱਚੋਂ ਸਿਰਫ਼ 10 ਕੌਂਸਲਰ ਹੀ ਹਨ ਜਦਕਿ ਕੁਰਸੀ ਤੇ ਬਣੇ ਰਹਿਣ ਲਈ 31 ਚੋਂ 16 ਕੌਂਸਲਰ ਚਾਹੀਦੇ ਹਨ,

ਫੇਰ ਵੀ ਉਹ ਕੁਰਸੀ ’ਤੇ ਕਾਬਜ਼ ਹੈ ਜਿਸ ਲਈ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੂੰ ਵੀ ਲੋਕਾਂ ਅੱਗੇ ਸਪੱਸ਼ਟ ਕਰਨਾ ਚਾਹੀਦਾ 

ਕਾਂਗਰਸ ਆਗੂ ਦੀਪਇੰਦਰ ਢਿੱਲੋਂ ਦੇ ਪੁੱਤਰ ਮੋਹ ਨੇ ਡੇਰਾਬੱਸੀ ਦੀ ਕਾਂਗਰਸ ਨੂੰ ਕੀਤਾ ਬਰਬਾਦ : ਕੌਂਸਲਰ ਹਰਜੀਤ ਸਿੰਘ ਮਿੰਟਾ

ਜ਼ੀਰਕਪੁਰ 29 ਮਾਰਚ (ਮੇਸ਼ੀ) ਜੀਰਕਪੁਰ ਨਗਰ ਕੌਂਸਲ ਦੇ ਵਾਰਡ ਨੰਬਰ 14 ਤੋਂ ਕੌਂਸਲਰ ਹਰਜੀਤ ਸਿੰਘ ਮਿੰਟਾ ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸ਼ਨ ਨੂੰ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਪੁੱਛੇ ਜਾਣ ’ਤੇ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਸਮੇ ਹਲਕਾ ਇੰਚਾਰਜ ਕਾਂਗਰਸ ਢਿੱਲੋ ਤੇ ਤੇ ਤਿੱਖੇ ਸਬਦਾਂ ਦਾ ਵਾਰ ਕਰਦਿਆ ਦੋਸ਼ ਲਗਾਏ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਸ਼ਨ ਪਰ ਦੀਪਇੰਦਰ ਸਿੰਘ ਢਿੱਲੋਂ ਨੇ ਆਪਣੇ ਪੁੱਤਰ ਮੋਹ ਅਤੇ ਕਾਂਗਰਸ ਵਿਚ ਭਾਈ-ਭਤੀਜਾਵਾਦ ਦੀ ਰਾਜਨੀਤੀ ਕਾਰਨ ਉਨ੍ਹਾਂ ਪਾਰਟੀ ਛੱਡ ਦਿੱਤੀ ਸੀ, ਜਿਸ ਨੇ ਉਸ ਸਮੇਂ ਕਾਂਗਰਸ ਵਿੱਚ ਸ਼ਾਮਲ ਮਹਾਰਾਣੀ ਪ੍ਰਨੀਤ ਕੌਰ ਦੇ ਆਸ਼ੀਰਵਾਦ ਨਾਲ ਆਪਣੇ ਪੁੱਤਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਵਾ ਲਿਆ ਸੀ। ਉਨ੍ਹਾਂ ਕਿਹਾ ਕਿ ਦੀਪਇੰਦਰ ਸਿੰਘ ਢਿੱਲੋਂ ਨਿੱਜੀ ਹਿੱਤਾਂ ਦੀ ਰਾਜਨੀਤੀ ਕਰਦੇ ਹਨ, ਜਿਸ ਦੀ ਤਾਜ਼ਾ ਮਿਸਾਲ ਡੇਰਾਬੱਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਰੈਡੀ ਨੂੰ ਕਾਂਗਰਸ ’ਚੋਂ ਕੱਢਣਾ ਹੈ ਤੇ ਇਹ ਵੀ ਨਹੀਂ ਪਤਾ ਕਿ ਕਦੋਂ ਮਹਾਰਾਣੀ ਪਰਨੀਤ ਕੌਰ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦੇਣ। ਰਣਜੀਤ ਰੈਡੀ ਵਰਗੇ ਕਾਂਗਰਸ ਪਾਰਟੀ ਦੇ ਮਿਹਨਤੀ ਵਰਕਰ ਨੂੰ ਬਿਨਾਂ ਕੋਈ ਕਾਰਨ ਦੱਸੇ ਪਾਰਟੀ ਤੋਂ ਬਾਹਰ ਕਰਨਾ ਢਿੱਲੋਂ ਪਰਿਵਾਰ ਦੀ ਸਿਆਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਸਿਆਸੀ ਵਿਰਾਸਤ ਰੱਖਣ ਵਾਲੇ ਆਗੂਆਂ ਦੀ ਵੱਡੀ ਗਿਣਤੀ ਹੈ। ਢਿੱਲੋਂ ਪਰਿਵਾਰ ਕੁਰਸੀ ਅਤੇ ਆਪਣੇ ਪੁੱਤਰ ਮੋਹ ਵਿੱਚ ਐਨਾ ਡੁੱਬਿਆ ਹੋਇਆ ਹੈ ਕਿ ਉਸ ਤੋਂ ਅੱਗੇ ਉਹ ਕੁਝ ਨਹੀਂ ਦੇਖ ਸਕਦੇ। ਆਪਣੇ ਪੁੱਤਰ ਦੇ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਦੀ ਖ਼ਾਤਰ ਉਨ੍ਹਾਂ ਨੂੰ ਗੁਪਤ ਗਠਜੋੜ ਕਰਕੇ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਦੀ ਸ਼ਰਨ ਲੈਣੀ ਪਈ ਜਾਂ ਫਿਰ ਆਪਣੇ ਵਰਕਰਾਂ ਦੀ ਕੁਰਬਾਨੀ ਦੇਣੀ ਪਵੇ, ਢਿੱਲੋਂ ਪਰਿਵਾਰ ਨੇ ਇਸ ਤੋਂ ਗੁਰੇਜ਼ ਨਹੀਂ ਕੀਤਾ। ਹਰਜੀਤ ਸਿੰਘ ਮਿੰਟਾ ਨੇ ਕਿਹਾ ਕਿ ਅੱਜ ਐਨ.ਕੇ.ਸ਼ਰਮਾ ਸ਼ਹਿਰ ਦੀਆਂ ਸਮੱਸਿਆਵਾਂ ਦੀ ਪੋਲ-ਖੋਲ੍ਹ ਲਈ ਗਲੀ ਗਲੀ ਵਿੱਚ ਘੁੰਮ ਕੇ ਦਿਖਾਈ ਦਿਖਾ ਰਹੇ ਹਨ, ਜਦਕਿ ਇਹ ਸਮੱਸਿਆਵਾਂ ਜ਼ੀਰਕਪੁਰ ਸ਼ਹਿਰ ‘ਤੇ ਉਨ੍ਹਾਂ ਦੇ 20 ਸਾਲਾਂ ਦੇ ਰਾਜ ਦੀ ਹੀ ਦੇਣ ਹੈ, ਜਿਸ ਨੂੰ ਉਦੈਵੀਰ ਸਿੰਘ ਢਿੱਲੋਂ ਦੀ ਕੁਰਸੀ 2 ਸਾਲਾਂ ਤੋਂ ਸਿਰਫ਼ ਇਸ ਕਰਕੇ ਹੀ ਬਚਾ ਰੱਖੀ ਹੈ ਤਾਂ ਜੋ ਸ਼ਹਿਰ ਦਾ ਵਿਕਾਸ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਦੈਵੀਰ ਢਿੱਲੋਂ ਕੋਲ ਕੁਰਸੀ ‘ਤੇ ਬਣੇ ਰਹਿਣ ਲਈ ਲੋੜੀਂਦਾ ਬਹੁਮਤ ਨਹੀਂ ਹੈ, ਇਸ ਲਈ ਐਨ.ਕੇ.ਸ਼ਰਮਾ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਦੋ ਕੌਂਸਲਰ ਭਰਾਵਾਂ ਸਮੇਤ ਅਕਾਲੀ ਦਲ ਦੇ 8 ਕੌਂਸਲਰ ਢਿੱਲੋਂ ਦੀ ਕੁਰਸੀ ਬਚਾਈ ਬੈਠੇ ਹਨ ਜਿਨ੍ਹਾਂ ਨੇ ਪਿਛੱਲੇ 2 ਸਾਲਾਂ ਵਿੱਚ ਜਾਣਬੁੱਝ ਕੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੋਰ ਵੱਡਾ ਹੋਣ ਦਿੱਤਾ ਤਾਂ ਕਿ ਲੋਕ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਜਾ ਸਕੇ। ਹਰਜੀਤ ਸਿੰਘ ਮਿੰਟਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਪ੍ਰਧਾਨ ਉਦੈਵੀਰ ਢਿੱਲੋਂ ਕੋਲ ਕਾਂਗਰਸ ਦੇ 23 ਵਿੱਚੋਂ ਸਿਰਫ਼ 10 ਕੌਂਸਲਰ ਹੀ ਹਨ ਜਦਕਿ ਕੁਰਸੀ ਤੇ ਬਣੇ ਰਹਿਣ ਲਈ 31 ਚੋਂ 16 ਕੌਂਸਲਰ ਨਾਲ ਹੋਣੇ ਚਾਹੀਦੇ ਹਨ, ਫੇਰ ਵੀ ਉਹ ਕੁਰਸੀ ’ਤੇ ਕਾਬਜ਼ ਹੈ ਜਿਸ ਲਈ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੂੰ ਵੀ ਲੋਕਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ। ਜਦੋਂ ਇਸ ਪ੍ਰਧਾਨਗੀ ਦੇ ਬਹੁਮਤ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਮੋਬਾਇਲ ਬੰਦ ਆਇਆ।

Leave a Reply

Your email address will not be published. Required fields are marked *