ਜਿਲ੍ਹਾ ਕਾਂਗਰਸ ਨੇ ਪੰਮੀ ਧੀਮਾਨ ਨੂੰ ਦਿੱਤੇ ਦੋ-ਦੋ ਆਹੁਦੇ, ਢਿੱਲੋ ਦਾ ਧੰਨਵਾਦ, ਕਿਹਾ ! ਮੈਂ ਹਾਂ ਪਾਰਟੀ ਦਾ ਵਫਾਦਾਰ

ਇੱਕ ਤੀਰ ਨਾਲ ਦੋ ਨਿਸ਼ਾਨੇ, ਮਿਲੇ ਲੋਕ ਸੇਵਾ ਕਿਸੇ ਵੀ ਬਹਾਨੇ 

ਪੰਮੀ ਧੀਮਾਨ ਲੱਗਿਆ, ਜਿਲਾ ਮੋਹਾਲੀ ਕਾਂਗਰਸ ਦਾ ਮੀਤ ਪ੍ਰਧਾਨ ਅਤੇ ਵਾਰਡ 31 ਦਾ ਇੰਚਾਰਜ, ਢਿੱਲੋ ਨੇ ਦਿੱਤਾ ਨਿਯੁਕਤੀ ਪੱਤਰ

ਕਾਂਗਰਸ ਹਰੇਕ ਵਰਗ ਦੀ ਪਾਰਟੀ ਹੈ ਜਿੱਥੇ ਮਿਹਨਤੀ ਵਰਕਰ ਨੂੰ ਬਣਦਾ ਮਾਣ-ਸਨਮਾਨ ਜਰੂਰ ਮਿਲਦਾ ਹੈ -ਦੀਪਇੰਦਰ ਸਿੰਘ

ਜੀਰਕਪੁਰ 1 ਅਪ੍ਰੈਲ (ਮੇਸ਼ੀ) ਅੱਜ ਜੀਰਕਪੁਰ ਦੇ ਬਲਟਾਣਾ ‘ਚ ਫਰਨੀਚਰ ਮਾਰਕੀਟ ਵਿਖੇ ਹਲਕਾ ਡੇਰਾਬੱਸੀ ਦੇ ਕਾਂਗਰਸੀ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਮੌਜੂਦਾ ਕੌਂਸਲਰ ਅਤੇ ਹੋਰ ਵਾਰਡ ਇੰਚਾਰਜਾਂ ਨੇ ਹਾਜਰੀ ਲਵਾਈ, ਇਸ ਦੌਰਾਨ ਮੌਜੂਦਾ ਸਰਕਾਰ ਵੱਲੋਂ ਰਜਿਸਟਰੀਆਂ ਦੀ ਪਾਬੰਦੀ ਅਤੇ ਹੋਰ ਦਫਤਰਾਂ ਦੇ ਕੰਮਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ, ਇਹਨਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ, ਇਸੇ ਦੌਰਾਨ ਢਿੱਲੋ ਨੇ ਕਿਹਾ ਕਿ ਕਾਂਗਰਸ ਹਰ ਵਰਗ ਦੇ ਲੋਕਾਂ ਦੀ ਪਾਰਟੀ ਹੈ ਜਿੱਥੇ ਸਮੇਂ ਸਮੇਂ ਤੇ ਮਿਹਨਤੀ ਵਰਕਰਾਂ ਦੀ ਕਦਰ ਕਰਦਿਆਂ ਉਹਨਾਂ ਦਾ ਬਣਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਂਦਾ ਹੈ, ਇਸੇ ਦੌਰਾਨ ਸਮੂਹ ਲੋਕਾਂ ਦੀ ਹਾਜਰੀ ਵਿੱਚ ਸਭ ਦੀ ਸਲਾਹ ਨਾਲ ਸਰਬਸੰਮਤੀ ਦੌਰਾਨ ਬਲਟਾਣਾ ਵਾਰਡ 31 ਦੇ ਪਰਮਜੀਤ ਸਿੰਘ ਪੰਮੀ ਧੀਮਾਨ ਨੂੰ ਜਿਲ੍ਹਾ ਮੋਹਾਲੀ ਕਾਂਗਰਸ ਦਾ ਮੀਤ ਪ੍ਰਧਾਨ ਅਤੇ ਵਾਰਡ ਨੰਬਰ 31 ਦਾ ਇੰਚਾਰਜ ਲਾਇਆ ਗਿਆ। ਇੱਥੋਂ ਦੇ ਲੋਕਾਂ ਨੇ ਜੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਢਿੱਲੋਂ ਨੂੰ ਵੀ ਵਾਰਡ ਦੀਆਂ ਵਧੇਰੇ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ। ਜਿੱਥੇ ਪ੍ਰਧਾਨ ਢਿੱਲੋ ਨੇ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰਨ ਲਈ ਵਾਰਡ ਦਾ ਇੰਚਾਰਜ ਲਾਇਆ।

ਇੱਥੇ ਦੱਸਣਯੋਗ ਹੈ ਕਿ ਵਾਰਡ 31 ਦਾ ਕੌਂਸਲਰ ਜੋ ਕੁਝ ਸਮਾਂ ਪਹਿਲਾਂ ਕਾਂਗਰਸ ਛੱਡਕੇ ਆਪ ਵਿੱਚ ਸ਼ਾਮਲ ਹੋਇਆ ਸੀ, ਜਿਸਦੇ ਵਾਰਡ ਦੇ ਅਧੂਰੇ ਪਏ ਕੰਮਾਂ ਨੂੰ ਲੈਕੇ ਲੋਕਾ ਨੇ ਸਬੰਧਤ ਐਮਸੀ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਬੰਧਤ ਕੌਂਸਲਰ ਵੱਲੋਂ ਵਾਰਡ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ, ਜਿਸ ਕਰਕੇ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨਾ ਅਪਣਾ ਗੁੱਸਾ ਜ਼ਾਹਰ ਕਰਦਿਆਂ ਰੋਸ ਪ੍ਰਗਟ ਕੀਤਾ।

ਜਿਸ ਕਰਕੇ ਕਾਂਗਰਸ ਵੱਲੋਂ ਵਾਰਡ 31 ਦਾ ਇੰਚਾਰਜ ਲਾਇਆ ਗਿਆ ਹੈ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਗਰ ਕੌਂਸਲ ਤੱਕ ਪਹੁੰਚਾਕੇ ਹੱਲ ਕਰਵਾਉਣ ਵਿੱਚ ਆਪਣਾ ਫਰਜ ਨਿਭਾਏਗਾ। ਇਸੇ ਦੌਰਾਨ ਹਲਕਾ ਕਾਂਗਰਸੀ ਇੰਚਾਰਜ ਢਿਲੋ ਨੇ ਪੰਮੀ ਧੀਮਾਨ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਇਸੇ ਮੌਕੇ ਪਰਮਜੀਤ ਪੰਮੀ ਨੇ ਕਾਂਗਰਸ ਹਾਈਕਮਾਨ, ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਐਮ ਸੀਜ ਅਤੇ ਹੋਰ ਵਾਰਡ ਇੰਚਾਰਜਾਂ ਸਮੇਤ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਅਤੇ ਲੋਕਾਂ ਪ੍ਰਤੀ ਅਪਣੀਆ ਜਿਮੇਵਾਰੀਆ ਨੂੰ ਦਿਲੋਂ ਨਿਭਾਉਣਗੇ। ਇਸ ਮੋਕੇ ਕਾਂਗਰਸੀ ਆਗੂ ਬੁੱਧ ਰਾਮ ਅਤੇ ਕੌਂਸਲਰ ਵਾਰਡ ਨੰ: 30 ਦੇ ਨਵਤੇਜ ਧੀਮਾਨ ਨਵੀਂ, ਕੌਂਸਲਰ ਗੁਰਸੇਵਕ ਸਿੰਘ ਪੂਨੀਆ, ਸੁਖਵੀਰ ਸਿੰਘ, ਕੌਂਸਲਰ ਸ਼ਿਵਾਨੀ ਗੋਇਲ, ਵਾਰਡ ਇੰਚਾਰਜ ਹਰਸ ਰਿਸ਼ੀ, ਓਬੀਸੀ ਸੈੱਲ ਦੇ ਜਰਨਲ ਸਕੱਤਰ ਹਰਦੀਪ ਸਿੰਘ, ਓਬੀਸੀ ਸੈੱਲ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ, ਜਰਨਲ ਸੈਕਟਰੀ ਪਾਲ ਸਿੰਘ ਸੈਣੀ ਆਦਿ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *