ਭਾਜਪਾ ਦੇ ਹੱਕ ਵਿੱਚ ਚੱਲੀ ਤੇਜ਼ ਹਨ੍ਹੇਰੀ, ਲੋਕਾਂ ਸਮੇਤ ਪਾਰਟੀ ਵਰਕਰਾਂ ਵਿੱਚ ਵੱਡਾ ਉਤਸਾਹ- ਮੁਕੇਸ਼ ਗਾਂਧੀ

ਪੰਜਾਬ ਭਾਜਪਾ ਆਗੂ ਮੁਕੇਸ਼ ਗਾਂਧੀ ਅਤੇ ਐਸਐਮਐਸ ਸੰਧੂ ਨੇ ਕੀਤੀ ਭਾਜਪਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ

ਜੀਰਕਪੁਰ,29 ਮਾਰਚ (ਮੇਸ਼ੀ) ਅੱਜ ਜ਼ੀਰਕਪੁਰ ਵਿੱਚ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਵੱਡੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਮੈਂਬਰ ਮੁਕੇਸ਼ ਗਾਂਧੀ ਅਤੇ ਐਮਐਸਐਮ ਸੰਧੂ ਨੇ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਹਿੱਸਾ ਲਿਆ। ਜਿਸ ਦੌਰਾਨ ਭਾਰਤੀਯ ਜਨਤਾ ਪਾਰਟੀ ਦੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਸੰਭਾਵੀ ਉਮੀਦਵਾਰ ਦੀ ਵੱਡੀ ਜਿੱਤ ਨੂੰ ਲੈਕੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਮੀਟਿੰਗ ਵਿੱਚ ਭਾਜਪਾ ਆਗੂ ਮੁਕੇਸ਼ ਗਾਂਧੀ ਨੇ ਭਾਜਪਾ ਦੇ ਯੁਵਾ ਮੋਰਚੇ ਦੇ ਨੌਜਵਾਨਾਂ ਨੂੰ ਚੋਣਾਂ ਵਿੱਚ ਵੱਧ ਚੜਕੇ ਹਿੱਸਾ ਲੈਣ ਸਮੇਤ ਖੇਤਰ ਦੇ ਲੋਕਾਂ ਨਾਲ ਸੰਪਰਕ ਕਾਇਮ ਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ, ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਹਿੱਤ ਫੈਸਲਿਆਂ ਸਮੇਤ ਯੋਜਨਾਵਾਂ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵੀ ਪ੍ਰੇਰਿਤ ਕੀਤਾ, ਇਸੇ ਦੌਰਾਨ ਐਸਐਮਐਸ ਸੰਧੂ ਨੇ ਹਰ ਵਾਰਡ ਵਿਚ ਮੀਟਿੰਗ ਰੱਖਣ ਦਾ ਸੁਝਾਅ ਦਿੱਤਾ। ਜਿਸ ਨਾਲ ਵਾਰਡ ਵਿਚ ਰਹਿੰਦੇ ਹਰ ਵਿਅਕਤੀ ਨਾਲ ਮੁਲਾਕਾਤ ਕਰਕੇ ਵਿਚਾਰ ਸਾਂਝੇ ਕਰਨ ਦੀ ਗੱਲ ਆਖੀ। ਮੀਟਿੰਗ ‘ਚ ਬਲਟਾਣਾ ਵਾਰਡ ਨੰਬਰ ਪੰਜ ਦੀ ਕੌਂਸਲਰ ਨੇਹਾ ਸ਼ਰਮਾ ਨੇ ਪਾਰਟੀ ਪ੍ਰਤੀ ਆਪਣੇ ਵਿਚਾਰ ਰੱਖੇ ਅਤੇ ਆਗਾਮੀ ਚੋਣਾਂ ਸਬੰਧੀ ਕੁਝ ਸੁਝਾਅ ਦਿੱਤੇ, ਇਸ ਮਗਰੋਂ ਰਕੇਸ਼ ਖੇਰ ਮੰਡਲ ਪ੍ਰਧਾਨ ਯੁਵਾ ਮੋਰਚਾ ਸਮੇਤ ਸੰਬੰਧਿਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਯਕੀਨ ਦਵਾਇਆ ਕਿ ਦਿਨ ਰਾਤ ਮਿਹਨਤ ਕਰਕੇ ਸੰਭਾਵੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਵਾਂਗੇ ਅਤੇ ਅੱਗੇ ਕਿਹਾ ਕਿ ਭਾਜਪਾ ਦੀ ਹਲਕਾ ਡੇਰਾਬਸੀ ਤੋਂ ਜਿੱਤ ਤਾਂ ਪੱਕੀ ਹੈ ਹੀ ਪਰ ਮਹਾਰਾਣੀ ਪਰਨੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਵਾਂਗੇ। ਇਸ ਮੌਕੇ ਮੀਟਿੰਗ ਵਿੱਚ ਸਮੂਹ ਨੌਜਵਾਨਾਂ ਨੂੰ ਵੱਖ ਵੱਖ ਡਿਊਟੀਆਂ ਅਮਨ ਸਾਂਤੀ ਅਤੇ ਇਮਾਨਦਾਰੀ, ਦਲੇਰੀ ਨਾਲ ਨਿਭਾਉਣ ਲਈ ਵੀ ਜਾਗਰੂਕ ਕੀਤਾ। ਮੀਟਿੰਗ ਦੇ ਵਿੱਚ ਨੇਹਾ ਸ਼ਰਮਾ ਮਨੀ,ਰਵੀ ਮੋਦੀ, ਆਰਵੀ ਮੌਰਿਆ, ਕੁਨਾਲ ਅਰੋੜਾ, ਅਮਿਤ ਕੁੰਡੂ ਪ੍ਰਧਾਨ ਮੋਰਚਾ ਯੁਵਾ, ਸੁਵਿੰਦਰ ਕੁਮਾਰ, ਅਮਰਜੀਤ ਸਿੰਘ, ਮਨੋਜ ਗਰਗ ਪ੍ਰਧਾਨ ਪੀਰ ਬਾਬਾ ਰੋਡ, ਪੁਨੀਤ ਅਗਰਵਾਲ, ਅਨਿਲ ਮਲਿਕ, ਦੀਪਕ ਨੇਗੀ, ਪ੍ਰਧਾਨ ਯੁਵਾ ਮੋਰਚਾ ਮੰਡਲ ਤੀਨ,ਮਨੀਸ਼ ਗੋਸਾਈ ਮਹਾ ਸਚਿਬ ਯੁਵਾ ਮੋਰਚਾ ਮੰਡਲ ਤੀਨ ਬਲਟਾਣਾ,ਦੀਕਸ਼ਿਤ ਜੀ ਰਵੀ ਰਾਵਤ, ਗਣੇਸ਼ ਸ਼ਰਮਾ , ਵਿਨੋਦ ਸ਼ਰਮਾ ਬਲਜੀਤ ਸੈਣੀ ਅਮਿਤ ਸ਼ਰਮਾ ਜੈਨ ਸ਼ਰਮਾ, ਨਿਕਲ ਰਾਵਤ, ਖੁਸ਼ਵੰਤ ਰਾਵਤ ,ਲੱਕੀ ਜੀ ਮੌਜੂਦ ਸਨ।

Leave a Reply

Your email address will not be published. Required fields are marked *