ਚੰਡੀਗੜ੍ਹ ਪੁਲਿਸ ਦੀ ਐਕਸ਼ਨ ਮੂਡ ਚੈਕਿੰਗ, ਕਾਰ ਚੋਂ ਮਿਲੀ 35 ਲੱਖ ਦੀ ਨਗਦ ਹਵਾਲਾ ਰਾਸ਼ੀ

ਚੰਡੀਗੜ੍ਹ ਪੁਲਿਸ ਐਕਸ਼ਨ ਮੂਡ ‘ਚ ਚੈਕਿੰਗ ਦੌਰਾਨ ਹਰਿਆਣਾ ਨੰਬਰ ਦੀ ਕਾਰ ਚੋਂ ਮਿਲੇ 35 ਲੱਖ, ਕਿ ਇਹ ਹੈ ਹਵਾਲਾ ਰਕਮ ?

ਚੋਣ ਕਮਿਸ਼ਨਰ ਅਤੇ ਆਮਦਨ ਕਰ ਵਿਭਾਗ ਨੂੰ ਦਿੱਤੀ ਇਸ ਦੀ ਜਾਣਕਾਰੀ, ਨਗਦੀ ਸਮੇਤ ਚਾਲਕ ਸਮੇਤ 3 ਫੜ

ਚੰਡੀਗੜ੍ਹ/ਜੀਰਕਪੁਰ 29 ਮਾਰਚ (ਮੇਸ਼ੀ) : ਚੰਡੀਗੜ੍ਹ ਪੁਲਸ ਨੇ ਚੋਣ ਜਾਬਤੇ ਨੂੰ ਲਾਗੂ ਰੱਖਦਿਆਂ ਵਾਹਨਾਂ ਦੀ ਚੈਕਿੰਗ ‘ਚ ਇੱਕ ਕਾਰ ਚੋਂ 35 ਲੱਖ ਦੀ ਨਗਦੀ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਚੰਡੀਗੜ੍ਹ ਪੁਲਸ ਅਧਿਕਾਰੀ ਨੇ ਦਸਿਆ ਕਿ ਚੋਣ ਜਾਬਤੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਜਦੋਂ ਹਰਿਆਣਾ ਨੰਬਰ ਕਾਰ ਨੂੰ ਚੈੱਕ ਕੀਤਾ ਗਿਆ ਤਾਂ ਉਸ ‘ਚੋ 35 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਚੌਕਸ ਹਨ। ਜਿੱਥੇ ਇਸੇ ਲੜੀ ਤਹਿਤ ਥਾਣਾ ਸੈਕਟਰ-36 ਦੀ ਪੁਲਸ ਨੇ ਸੈਕਟਰ 35/36 ਛੋਟਾ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਜਿਸ ਦੌਰਾਨ ਹਰਿਆਣਾ ਨੰਬਰ ਦੀ ਸਵਿੱਫਟ ਡਿਜ਼ਾਇਰ ਕਾਰ ਆਈ ਤਾਂ ਕਾਰ ਨੂੰ ਕਰਨਾਲ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਰਾਜਕੁਮਾਰ ਚਲਾ ਰਿਹਾ ਸੀ, ਜਦੋਂ ਕਿ ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ। ਪੁਲਸ ਨੇ ਜਦੋਂ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਵਿੱਚੋਂ ਕੁੱਲ 35 ਲੱਖ, 21 ਹਜ਼ਾਰ, 071 ਰੁਪਏ ਨਕਦੀ ਬਰਾਮਦ ਹੋਈ। ਜਦੋਂ ਪੁਲਿਸ ਨੇ ਦੋਹਾਂ ਤੋਂ ਨਕਦੀ ਬਾਰੇ ਪੁੱਛਗਿੱਛ ਕੀਤੀ ਤਾਂ ਦੋਹਾਂ ‘ਚੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਕੋਈ ਦਸਤਾਵੇਜ਼ ਦਿਖਾ ਸਕਿਆ। ਪੁਲਸ ਨਾਕੇ ਤੇ ਲੱਖਾਂ ਦੀ ਨਗਦ ਰਕਮ ਦੀ ਬਰਾਮਦਗੀ ਹੋਈ ਹੈ, ਇਸ ਤੋਂ ਬਾਅਦ ਪੁਲਸ ਨੇ ਨਕਦੀ ਅਤੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰ ਡਰਾਈਵਰ ਸਮੇਤ 2 ਸਵਾਰਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੁਝ ਵੀ ਨਾ ਦੱਸ ਸਕੇ, ਇਨਾ ਦੋਹਾਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਮਾਮਲੇ ਦੀ ਜਾਣਕਾਰੀ ਆਮਦਨ ਟੈਕਸ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਇਸ ਨਕਦੀ ਦੀ ਵਰਤੋਂ ਚੋਣਾਂ ‘ਚ ਸਿਆਸੀ ਤੌਰ ‘ਤੇ ਕੀਤੀ ਜਾਣੀ ਸੀ। ਫਿਲਹਾਲ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਚੋਣ ਜ਼ਾਬਤੇ ਦੌਰਾਨ ਕਾਰ ‘ਚ ਇੰਨੀ ਨਕਦੀ ਕਿੱਥੋਂ ਅਤੇ ਕਿਵੇਂ ਲਿਆਂਦੀ ਗਈ।

Leave a Reply

Your email address will not be published. Required fields are marked *