ਹਲਕਾ ਡੇਰਾਬੱਸੀ ‘ਚ ਜਿਸਦੀ ਉਂਗਲ ਫੜਕੇ ਸਿਆਸਤ ਵਿਚ ਉਤਰੇ, ਅੱਜ ਉਸੇ ਤੇ ਪੁੱਤਰ ਮੋਹ ਦਾ ਦੋਸ਼ ਲਗਾ ਰਿਹੈ- ਕੌਂਸਲਰ

ਜਿਨ੍ਹਾਂ ਨੂੰ ਉਂਗਲ ਫੜ ਕੇ ਰਾਜਨੀਤੀ ਵਿਚ ਤੁਰਨਾ ਸਿਖਾਇਆ ਉਹ ਪੁੱਤਰ ਮੋਹ ਦੇ ਦੋਸ਼ ਲਗਾ ਰਹੇ ਹਨ : ਮੌਜੂਦਾ ਕਾਂਗਰਸ ਕੌਂਸਲਰ

ਰਾਜਨੀਤਕ ਛਵੀ ਖ਼ਰਾਬ ਕਰਨ ਲਈ ਵਿਰੋਧੀ ਦੇ ਰਹੇ ਅਜਿਹੇ ਬਿਆਨ : ਦੀਪਇੰਦਰ ਢਿੱਲੋਂ

ਜ਼ੀਰਕਪੁਰ, 30 ਮਾਰਚ (ਮੇਸ਼ੀ) ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਹੁਣ ਰਾਜਨੀਤਕ ਲੀਡਰਾਂ ਵਲੋਂ ਇੱਕ ਦੂਜੇ ‘ਤੇ ਦੂਸ਼ਣਬਾਜੀ ਵੀ ਸ਼ੁਰੂ ਹੋ ਚੁੱਕੀ ਹੈ। ਹਲਕਾ ਡੇਰਾਬੱਸੀ ਵਿਚ ਕਾਂਗਰਸ ਦੇ ਡੇਰਾਬੱਸੀ ਤੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ 6 ਸਾਲਾਂ ਲਈ ਪਾਰਟੀ ਤੋਂ ਨਿਸ਼ਕਾਸਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਜ਼ੀਰਕਪੁਰ ਤੋਂ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕੁਝ ਕੌਂਸਲਰ ਲਗਾਤਾਰ ਇਸ ਮਾਮਲੇ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਖ਼ਿਲਾਫ਼ ਡਟੇ ਹੋਏ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਦੀਪਇੰਦਰ ਸਿੰਘ ਢਿੱਲੋਂ ਵਲੋਂ ਪੁੱਤਰ ਮੋਹ ਵਿਚ ਫਸ ਕੇ ਹਲਕੇ ਵਿਚ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੈ। ਅਖਬਾਰਾਂ ਵਿਚ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਖਬਰਾਂ ਦਾ ਜਵਾਬ ਕਾਂਗਰਸ ਪਾਰਟੀ ਦੇ ਹਲਕਾ ਡੇਰਾਬੱਸੀ ਤੋਂ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਮੌਜੂਦਾ ਕੌਂਸਲਰਾਂ ਨੇ ਇਕਜੁੱਟ ਹੋ ਦਿੱਤਾ ਅਤੇ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਲਈ ਵਾਰ ਵਾਰ ਪਾਰਟੀਆਂ ਬਦਲਣ ਵਾਲੇ ਕੌਂਸਲਰਾਂ ਨੂੰ ਪਾਰਟੀ ਦੇ ਵੱਡੇ ਲੀਡਰ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਵਜੂਦ ਬਾਰੇ ਸੋਚਣਾ ਚਾਹੀਦਾ ਹੈ, ਜਿਸਦੀ ਬਦੌਲਤ ਅੱਜ ਉਨ੍ਹਾਂ ਦੀ ਸ਼ਹਿਰ ਵਿਚ ਪਛਾਣ ਹੈ। ਜਦੋਂ ਇਸ ਸਬੰਧੀ ਦੀਪਇੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਪਾਰਟੀ ਛੱਡ ਚੁੱਕੇ ਕੌਂਸਲਰਾਂ ਹਦਾਇਤ ਕੀਤੀ ਕਿ ਉਹ ਸੋਚ ਸਮਝ ਕੇ ਬਿਆਨਬਾਜ਼ੀ ਕਰਨ, ਕਿਉੰਕਿ ਉਹ ਜਿਸ ਪੁੱਤਰ ਮੋਹ ਦੀ ਗੱਲ ਕਰ ਰਹੇ ਹਨ, ਉਸ ਨੂੰ ਸਰਬਸੰਮਤੀ ਨਾਲ ਹੀ ਨਗਰ ਕੌਂਸਲ ਜ਼ੀਰਕਪੁਰ ਦਾ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਗਿਲਾ ਸੀ, ਤਾਂ ਉਹ ਉਸ ਸਮੇਂ ਗੱਲ ਕਰਦੇ। ਉਨ੍ਹਾਂ ਕਿਹਾ ਕਿ ਹੁਣ ਦੋ ਸਾਲ ਬਾਅਦ ਪਾਰਟੀ ਛੱਡਣ ਮਗਰੋਂ ਉਨ੍ਹਾਂ ਨੂੰ ਪੁੱਤਰ ਮੋਹ ਦੀ ਗੱਲ ਯਾਦ ਆ ਰਹੀ ਹੈ। ਉਨ੍ਹਾਂ ਵਿਰੋਧੀ ਕੌਂਸਲਰਾਂ ਨੂੰ ਸ਼ੀਸ਼ਾ ਦਿਖਾਉੰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਕੌਂਸਲਰ ਬਣਾ ਕੇ ਪਛਾਣ ਦਿਵਾਈ ਹੈ, ਜਿਸ ਬਾਰੇ ਉਹ ਅੱਜ ਵਿਰੋਧੀ ਪਾਰਟੀਆਂ ਦੇ ਕਹਿਣ ‘ਤੇ ਬਿਆਨ ਦੇ ਰਹੇ ਹਨ। ਅਜਿਹੇ ਕੌਂਸਲਰਾਂ ਨੂੰ ਢਿੱਲੋਂ ਵਲੋਂ ਆਪਣੀ ਹੱਦ ਵਿਚ ਰਹਿ ਕੇ ਬਿਆਨਬਾਜ਼ੀ ਕਰਨ ਦੀ ਵੀ ਹਦਾਇਤ ਕੀਤੀ।

ਕੌਂਸਲਰ ਨਵਤੇਜ ਨਵੀ ਨੇ ਕਿਹਾ ਦੀਪਇੰਦਰ ਢਿੱਲੋਂ ਖ਼ਿਲਾਫ਼ ਬਿਆਨ ਦੇਣ ਵਾਲੇ ਪੁਰਾਣੇ ਕਾਂਗਰਸੀ ਕੌਂਸਲਰਾਂ ਤੇ ਹਮਲਾ ਬੋਲਦੇ ਹੋਏ ਕੌਂਸਲਰ ਨਵਤੇਜ ਨਵੀ ਨੇ ਕਿਹ ਕਿ ਕਿਸੇ ਖ਼ਿਲਾਫ਼ ਬੋਲਣ ਤੋਂ ਪਹਿਲਾਂ ਆਪਣਾ ਤੇ ਦੂਜੇ ਦੇ ਰੁਤਬੇ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸ ਉੱਪਰ ਉਹ ਨਿੱਜੀ ਹਮਲਾ ਕਰ ਰਹੇ ਹਨ, ਉਨ੍ਹਾਂ ਦੀ ਬਦੌਲਤ ਹੀ ਉਹ ਅੱਜ ਰਾਜਨੀਤੀ ਵਿੱਚ ਹਨ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਲਈ ਪਾਰਟੀ ਛੱਡਣ ਵਾਲੇ ਅੱਜ ਇਮਾਨਦਾਰੀ ਦਾ ਪਾਠ ਪੜਾ ਰਹੇ ਹਨ। ਨਵਤੇਜ ਨਵੀ, ਕੌਂਸਲਰ, ਵਾਰਡ ਨੰਬਰ, 30, ਜ਼ੀਰਕਪੁਰ

ਗੁਰਸੇਵਕ ਪੂਨੀਆ
ਕਾਂਗਰਸ ਛੱਡ ਕੇ ਗਏ ਕੌਂਸਲਰ, ਜੋ ਉਨ੍ਹਾਂ ਦੇ ਆਗੂ ਬਾਰੇ ਗਲਤ ਬੋਲ ਰਹੇ ਹਨ, ਉਨ੍ਹਾਂ ਨੂੰ ਟਿਕਟ ਦੇ ਕੇ ਕੌਂਸਲਰ ਬਣਾ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਾਲੇ ਦੀਪਇੰਦਰ ਸਿੰਘ ਢਿੱਲੋਂ ਹੀ ਹਨ। ਸਰਕਾਰ ਬਦਲਦੇ ਹੀ ਆਪਣੇ ਫਾਇਦੇ ਲਈ ਖੇਮਾ ਬਦਲਣ ਵਾਲਿਆਂ ਨੂੰ ਪਹਿਲਾਂ ਆਪਣੀ ਮੰਜੀ ਥੱਲੇ ਸੋਟੀ ਮਾਰਨੀ ਚਾਹੀਦੀ ਹੈ, ਫੇਰ ਕਿਸੇ ‘ਤੇ ਦੋਸ਼ ਲਾਉਣੇ ਚਾਹੀਦੇ ਹਨ। ਅਸੀਂ ਹਰ ਸਮੇਂ ਆਪਣੇ ਲੀਡਰ ਦੀਪਇੰਦਰ ਸਿੰਘ ਢਿੱਲੋਂ ਨਾਲ ਖੜੇ ਹਾਂ। ਗੁਰਸੇਵਕ ਪੂਨੀਆ, ਇੰਚਾਰਜ, ਵਾਰਡ ਨੰਬਰ 11, ਜ਼ੀਰਕਪੁਰ।

 

ਸੁਖਬੀਰ ਸਿੰਘ, ਕੌਂਸਲਰ,ਜੋ ਕੌਂਸਲਰ ਪਾਰਟੀ ਛੱਡ ਕੇ ਗਏ ਹਨ, ਉਨ੍ਹਾਂ ਨੂੰ ਦੀਪਇੰਦਰ ਸਿੰਘ ਢਿੱਲੋਂ ਨੇ ਬਹੁਤ ਮਾਣ ਦਿੱਤਾ ਹੈ। ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨਗੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮਾਨ ਸਨਮਾਨ ਦਿੱਤਾ, ਉਹ ਆਪਣੀਆਂ ਖੁਦ ਦੀਆਂ ਜ਼ਰੂਰਤਾਂ ਲਈ ਪਾਰਟੀ ਛੱਡ ਕੇ ਚਲੇ ਗਏ ਤੇ ਹੁਣ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਤੇ ਦੀਪਇੰਦਰ ਢਿੱਲੋਂ ਖ਼ਿਲਾਫ਼ ਬੋਲ ਕੇ ਆਪਣੀ ਨਵੀ ਪਾਰਟੀ ਦੇ ਲੀਡਰਾਂ ਨੂੰ ਖੁਸ਼ ਕਰਨਾ ਚਾਹੁੰਦੇ ਹਨ। ਉਦੈਵੀਰ ਸਿੰਘ ਢਿੱਲੋਂ ਆਪਣੀ ਸਮਰੱਥਾ ਤੋਂ ਵੱਧ ਕੇ ਸਾਰੇ ਕੌਂਸਲਰਾਂ ਅਤੇ ਸ਼ਹਿਰ ਦੇ ਕੰਮ ਕਰਵਾ ਵੀ ਰਹੇ ਹਨ। ਸੁਖਬੀਰ ਸਿੰਘ, ਕੌਂਸਲਰ, ਵਾਰਡ ਨੰਬਰ 13, ਜ਼ੀਰਕਪੁਰ।

Leave a Reply

Your email address will not be published. Required fields are marked *